Punjab ਵਿੱਚ ਮੀਂਹ ਪੈਣ ਦੀ ਸੰਭਾਵਨਾ ਪਰ ਹੀਟਵੇਵ ਦੀ ਵੀ ਚਿਤਾਵਨੀ

Continues below advertisement

Punjab Weather Update | Punjab ਵਿੱਚ ਮੀਂਹ ਪੈਣ ਦੀ ਸੰਭਾਵਨਾ ਪਰ ਹੀਟਵੇਵ ਦੀ ਵੀ ਚਿਤਾਵਨੀ #punjab #punjabweather #abplive ਬੀਤੇ ਦਿਨੀ ਪੰਜਾਬ ਵਿੱਚ ਤਾਪਮਾਨ 'ਚ (Punjab Weather Update) ਗਿਰਾਵਟ ਕਾਰਨ ਲੋਕਾਂ ਨੂੰ ਇਸ ਗਰਮੀ ਤੋਂਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਹੁਣ ਪੰਜਾਬ 'ਚ 4 ਜੂਨ ਤੱਕ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਪਰ 5 ਜੂਨ ਤੋਂ ਰਾਹਤ ਦਿਖਾਈ ਦੇ ਰਹੀ ਹੈ। ਵੈਸਟਰਨ ਡਿਸਟਰਬੈਂਸ ਕਰਕੇ ਬਾਰਿਸ਼ ਦੀ ਸੰਭਾਵਨਾ ਰਹੇਗੀ। ਰਾਜਸਥਾਨ ਨਾਲ ਖਹਿੰਦੇ ਪੰਜਾਬ ਦੇ ਮਾਲਵਾ ਖਿੱਤੇ ’ਚ ਗਰਮੀ ਆਪਣਾ ਜਲਵਾ ਦਿਖਾ ਰਹੀ ਹੈ। ਅੱਜ ਇਸ ਖਿੱਤੇ ਦੇ ਸ਼ਹਿਰ ਫ਼ਰੀਦਕੋਟ ’ਚ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 46.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ 1 ਜੂਨ ਸ਼ਾਮ ਨੂੰ ਇਥੇ ਝੁੱਲੀ ਹਨੇਰੀ ਅਤੇ ਪੰਜਾਬ ਵਿੱਚ ਟੁੱਟਵੇਂ ਥਾਵਾਂ ’ਤੇ ਪਏ ਛਰਾਟਿਆਂ ਤੋਂ ਬਾਅਦ ਪਾਰੇ ’ਚ ਥੋੜ੍ਹੀ ਗਿਰਾਵਟ ਆਈ ਸੀ ਪਰ ਅੱਜ ਪੂਰਾ ਦਿਨ ਪਿਛਲੇ ਦਿਨਾਂ ਦੀ ਤੁਲਨਾ ’ਚ ਮੁੜ੍ਹਕੇ ਵਾਲੀ ਗਰਮੀ ਦਾ ਰਿਹਾ। ਮਾਲਵੇ ਦੇ ਹੀ ਸ਼ਹਿਰਾਂ ਬਰਨਾਲਾ ’ਚ ਅੱਜ ਦਾ ਤਾਪਮਾਨ 45.6, ਬਠਿੰਡਾ ’ਚ 44.6 ਅਤੇ ਫ਼ਿਰੋਜ਼ਪੁਰ ’ਚ 44.2 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਮੌਸਮ ਮਾਹਿਰਾਂ ਦੀ ਮੰਨੀਏ ਤਾਂ 4-5 ਜੂਨ ਨੂੰ ਪੱਛਮੀ ਗੜਬੜੀ ਵਾਲਾ ਇੱਕ ਸਿਸਟਮ ਪੰਜਾਬ ਵਿੱਚ ਪ੍ਰਵੇਸ਼ ਕਰ ਸਕਦਾ ਹੈ, ਜੋ ਹਲਕੀਆਂ ਫ਼ੁਹਾਰਾਂ ਆਪਣੇ ਨਾਲ ਲਿਆਵੇਗਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੇਤਹਾਸ਼ਾ ਗਰਮੀ ਪੈਣ ਕਾਰਨ ਹਸਪਤਾਲਾਂ ਵਿੱਚ ਡਾਇਰੀਏ ਦੇ ਮਰੀਜ਼ਾਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ। Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram