ਹੋਸ਼ਿਆਰਪੁਰ ਪੁਲਿਸ ਨੇ ਕੀਤਾ ਵੱਡਾ ਐਕਸ਼ਨ, 3 ਬਦਮਾਸ਼ ਕੀਤੇ ਗ੍ਰਿਫਤਾਰ

Continues below advertisement

ਹੋਸ਼ਿਆਰਪੁਰ ਪੁਲਿਸ ਨੇ ਕੀਤਾ ਵੱਡਾ ਐਕਸ਼ਨ, 3 ਬਦਮਾਸ਼ ਕੀਤੇ ਗ੍ਰਿਫਤਾਰ

 ਹੁਸਿ਼ਆਰਪੁਰ ਦੇ ਬੇਹੱਦ ਭੀੜ ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਸਾਰਾ ਹੀ ਬਾਜ਼ਾਰ ਪੁਲਿਸ ਛਾਉਣੀ ਚ ਤਬਦੀਲ ਹੋ ਗਿਆ ਤੇ ਕਾਫੀ ਜਦੋ ਜਹਿਦ ਤੋਂ ਬਾਅਦ ਪੁਲਿਸ ਵਲੋਂ ਐਸਡੀ ਸਕੂਲ ਨਜ਼ਦੀਕ ਸਥਿਤ ਧਰਮਸ਼ਾਲਾ ਦੇ ਅੰਦਰੋਂ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਵੇਂ ਹੀ ਬਾਜ਼ਾਰ ਪੁਲਿਸ ਛਾਉਣੀ ਚ ਤਬਦੀਲ ਹੋਇਆ ਤਾਂ ਦਕਾਨਦਾਰਾਂ ਚ ਵੀ ਦਹਿਸ਼ਤ ਫੈਲ ਗਈ ਕਿਉਂ ਕਿ ਵੱਡੀ ਗਿਣਤੀ ਚ ਪੁਲਿਸ ਵਲੋਂ ਧਰਮਸ਼ਾਲਾ ਨੂੰ ਘੇਰਾ ਪਾ ਲਿਆ ਗਿਆ ਸੀ। ਅੰਮ੍ਰਿਤਸਰ ਪੁਲਿਸ ਵਲੋਂ ਇਨ੍ਹਾਂ ਗੈਂਗਸਟਰਾਂ ਦਾ ਪਿਛਾ ਕੀਤਾ ਜਾ ਰਿਹਾ ਸੀ ਤੇ ਜਾਣਕਾਰੀ ਮਿਲੀ ਐ ਕਿ ਐਨਆਰਆਈ ਦੇ ਗੋਲੀਆਂ ਮਾਰਨ ਵਾਲੇ ਕੇਸ ਦਾ ਇਨ੍ਹਾਂ ਗੈਂਗਸਟਰਾਂ ਨਾਲ ਸਬੰਧ ਹੈ ਹਾਲਾਂਕਿ ਪੁਲਿਸ ਵਲੋਂ ਕੋਈ ਜਿ਼ਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਪਰੰਤੂ ਮੌਕੇ ਤੇ ਮੌਜੂਦ ਐਸਪੀ ਸਰਬਜੀਤ ਬਾਹੀਆ ਵਲੋਂ ਇਹ ਜ਼ਰੁਰ ਦੱਸਿਆ ਗਿਆ ਹੈ ਕਿ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਗੱਡੀਆਂ ਚ ਬਿਠਾ ਕੇ ਗੈਂਗਸਟਰਾਂ ਨੂੰ ਲੈ ਕੇ ਨਿਕਲ ਗਈ।

Continues below advertisement

JOIN US ON

Telegram