ਨਿਹੰਗ ਜਥੇਬੰਦੀਆਂ ਨੇ ਘੇਰਿਆ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਦਾ ਦਫ਼ਤਰ
ਨਿਹੰਗ ਜਥੇਬੰਦੀਆਂ ਨੇ ਘੇਰਿਆ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਦਾ ਦਫ਼ਤਰ
ਨਕਲੀ ਪਾਦਰੀ ਕਰ ਰਹੇ ਸਿੱਖਾਂ ਨੂੰ ਗੁੰਮਰਾਹ - ਨਿਹੰਗ ਜਥੇਬੰਦੀਆਂ
ਲਾਲਚ ਦੇ ਕੇ ਕੀਤਾ ਜਾ ਰਿਹਾ ਧਰਮ ਪਰਿਵਰਤਨ - ਨਿਹੰਗ ਜਥੇਬੰਦੀਆਂ
ਅੰਮ੍ਰਿਤਸਰ ਦੇ ਪਿੰਡ ਡੱਡੂਆਣਾ 'ਚ ਈਸਾਈ ਧਰਮ ਦੇ ਪ੍ਰਚਾਰ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਈਸਾਈ ਭਾਈਚਾਰਾ ਆਹਮੋ ਸਾਹਮਣੇ ਹੋ ਗਿਆ।ਮਸੀਹੀ ਭਾਈਚਾਰੇ ਦੇ ਧਾਰਮਿਕ ਸਮਾਗਮ 'ਚ ਦਰਜਨਾਂ ਨਿਹੰਗ ਸਿੰਘਾਂ ਵਲੋਂ ਤੋੜ ਭੰਨ ਕੀਤੀ ਗਈ | ਹਾਲਾਤ ਤਣਾਅਪੂਰਨ ਬਣ ਗਏ ਪਰ ਪੁਲੀਸ ਦੀ ਮੁਸਤੈਦੀ ਦੇ ਚੱਲਦਿਆਂ ਕੋਈ ਵੀ ਵੱਡੀ ਘਟਨਾ ਹੋਣ ਤੋਂ ਬਚਾਅ ਰਿਹਾ | ਲੇਕਿਨ ਘਟਨਾ ਤੋਂ ਬਾਅਦ ਪੁਲਿਸ ਵਲੋਂ 150 ਦੇ ਕਰੀਬ ਨਿਹੰਗ ਸਿੰਘਾਂ 'ਤੇ ਮਾਮਲਾ ਦਰਜ ਕੀਤਾ ਗਿਆ | ਜਿਸ ਦੇ ਵਿਰੋਧ 'ਚ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਦਫਤਰ ਦਾ ਘਿਰਾਓ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਨਿਹੰਗ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਕੁਝ ਨਕਲੀ ਪਾਦਰੀ ਜਾਣਬੁੱਝ ਕੇ ਸਿੱਖਾਂ ਨੂੰ ਲਾਲਚ ਦੇ ਕੇ ਇਸਾਈ ਧਰਮ ਵਿੱਚ ਸ਼ਾਮਲ ਕਰ ਰਹੇ ਹਨ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।