Media ਨਾਲ ਗੱਲ ਕਰਦੇ ਹੋਏ ਰੋਏ ਮੰਤਰੀ ਜਿੰਪਾ,ਵੇਖੋ ਗਰੀਬ ਪਰਿਵਾਰ ਲਈ ਕਿੰਝ ਮਸੀਹਾ ਬਣੀ ਮਾਨ ਸਰਕਾਰ
ਪਰਿਵਾਰ ਦਾ ਦੁੱਖ ਵੇਖ ਕੇ ਭਾਵੁਕ ਹੋਏ ਮੰਤਰੀ ਬ੍ਰਹਮ ਸ਼ੰਕਰ ਜਿੰਪਾ
ਮੀਡੀਆ ਨਾਲ ਗੱਲ ਕਰਦੇ ਹੋਏ ਰੋਏ ਮੰਤਰੀ ਜਿੰਪਾ
ਗਰੀਬ ਪਰਿਵਾਰ ਲਈ ਮਸੀਹਾ ਬਣੀ ਮਾਨ ਸਰਕਾਰ
3 ਸਾਲਾਂ ਬਾਅਦ ਬਿਜਲੀ ਨਾਲ ਰੌਸ਼ਨ ਹੋਇਆ ਇਸ ਗਰੀਬ ਦਾ ਘਰ
ਪਰਿਵਾਰ ਦਾ ਕਰੀਬ 940000 ਰੁਪਏ ਦਾ ਬਿਜਲੀ ਬਿੱਲ ਸੀ ਬਕਾਇਆ
2019 'ਚ ਕਟਿਆ ਗਿਆ ਸੀ ਬਿਜਲੀ ਕੁਨੈਕਸ਼ਨ
ਗੱਲ ਕਰ ਹੈ ਹਾਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ,ਜੋ ਆਪਣੇ ਹਲਕੇ ਦੇ ਇਕ ਗਰੀਬ ਪਰਿਵਾਰ ਨੂੰ ਮਿਲਣ ਗਏ | ਲੇਕਿਨ ਉਸ ਪਰਿਵਾਰ ਦਾ ਦੁੱਖ ਵੇਖ ਕੇ ਇਸ ਕਦਰ ਭਾਵੁਕ ਹੋਏ ਕਿ ਮੀਡੀਆ ਕੈਮਰਿਆਂ ਅੱਗੇ ਹੀ ਰੋ ਪਏ |
ਹੁਸ਼ਿਆਰਪੁਰ ਦੇ ਮਿਲਾਪ ਨਗਰ 'ਚ ਰਹਿਣ ਵਾਲੇ ਰਾਜ ਕੁਮਾਰ ਬਖਸ਼ੀ, ਜਿਨ੍ਹਾਂ ਦਾ ਪਰਿਵਾਰ ਪਿਛਲੇ 3 ਸਾਲਾਂ ਤੋਂ ਬਿਨਾਂ ਬਿਜਲੀ ਦੇ ਰਹਿ ਰਿਹਾ ਸੀ | ਸਾਲ 2019 'ਚ ਹਜ਼ਾਰਾਂ ਰੁਪਏ ਦਾ ਬਿੱਲ ਬਕਾਇਆ ਹੋਣ ਕਾਰਨ ਬਿਜਲੀ ਵਿਭਾਗ ਵਲੋਂ ਰਾਜ ਕੁਮਾਰ ਬਖਸ਼ੀ ਦੇ ਘਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ | 90 ਸਾਲਾ ਬਖਸ਼ੀ ਜੀ ਦੇ ਘਰ ਦੇ ਹਾਲਾਤ ਅਜਿਹੇ ਨੇ ਕਿ ਪਰਿਵਾਰ 2 ਡੰਗ ਦੀ ਰੋਟੀ ਹੀ ਮਸਾਂ ਕਮਾ ਪਾਉਂਦਾ ਹੈ, ਅਜਿਹੇ 'ਚ ਹਜ਼ਾਰਾਂ ਰੁਪਏ ਦਾ ਬਿਜਲੀ ਦੇ ਬਿੱਲ ਦਾ ਭੁਗਤਾਨ ਪਰਿਵਾਰ ਦੀ ਸੋਚ ਤੋਂ ਪਰ੍ਹੇ ਦੀ ਗੱਲ ਸੀ | ਮਜਬੂਰਨ ਪਰਿਵਾਰ ਕਦੇ ਪੱਖੀਆਂ ਦੇ ਸਹਾਰੇ ਤੇ ਕਦੇ ਰੁੱਖਾਂ ਹੇਠ ਸਮਾਂ ਗੁਜਾਰ ਰਿਹਾ ਸੀ |
ਪੰਜਾਬ 'ਚ ਮਾਨ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ ਕਰਨ ਤੇ 600 ਯੂਨਿਟ ਬਿਜਲੀ ਮੁਫ਼ਤ ਦੇਣ ਵਾਲੀ ਸਕੀਮ ਦਾ ਫਾਇਦਾ ਇਸ ਪਰਿਵਾਰ ਨੂੰ ਮਿਲਿਆ | ਤੇ ਪਿਛਲੇ 3 ਸਾਲਾਂ ਤੋਂ ਹਨੇਰੇ 'ਚ ਰਹਿ ਰਹੇ ਇਸ ਪਰਿਵਾਰ ਦਾ ਘਰ ਇਕ ਵਾਰ ਫਿਰ ਤੋਂ ਬਿਜਲੀ ਨਾਲ ਰੁਸ਼ਨਾਇਆ ਹੈ |
ਮੁੜ ਕੁਨੈਕਸ਼ਨ ਬਹਾਲ ਹੋਣ ਤੇ ਕਰੀਬ 940000 ਰੁਪਏ ਦਾ ਬਿਜਲੀ ਬਿੱਲ ਮਾਫ ਹੋਣ ਤੋਂ ਬਾਅਦ ਰਾਜ ਕੁਮਾਰ ਬਖਸ਼ੀ ਨੇ ਆਮ ਆਦਮੀ ਪਾਰਟੀ ਦਾ ਸ਼ੁਕਰੀਆ ਅਦਾ ਕੀਤਾ | ਉਥੇ ਹੀ ਪਰਿਵਾਰ ਨੂੰ ਮਿਲਣ ਪੁੱਜੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੀ ਪਰਿਵਾਰ ਦੀ ਵਿਅਥਾ ਸੁਣ ਕੇ ਭਾਵੁਕ ਹੋ ਗਏ |