khanna Fake DSP Cases : ਖੰਨਾ ਫ਼ਰਜ਼ੀ DSP ਮਾਮਲੇ ਦੇ ਤਾਰ ਨਸ਼ਾ ਤਸਕਰ ਗੁਰਦੀਪ ਰਾਣੋ ਨਾਲ ਜੁੜੇ , ਫਿਰੋਜ਼ਪੁਰ ਜੇਲ੍ਹ 'ਚ ਬੰਦ ਰਾਣੋ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ
khanna Fake DSP Cases : ਖੰਨਾ ਫ਼ਰਜ਼ੀ DSP ਮਾਮਲੇ ਦੇ ਤਾਰ ਨਸ਼ਾ ਤਸਕਰ ਗੁਰਦੀਪ ਰਾਣੋ ਨਾਲ ਜੁੜੇ , ਫਿਰੋਜ਼ਪੁਰ ਜੇਲ੍ਹ 'ਚ ਬੰਦ ਰਾਣੋ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ
khanna Fake DSP Cases : ਖੰਨਾ ਵਿਖੇ ਫ਼ਰਜ਼ੀ ਡੀਐਸਪੀ ਮਾਮਲੇ ਦੇ ਤਾਰ ਹੁਣ ਬਹੁ- ਕਰੋੜੀ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜ ਗਏ ਹਨ। ਨਕਲੀ ਡੀਐਸਪੀ ਦੀਪ ਪ੍ਰੀਤ ਸਿੰਘ ਨੇ ਜਾਂਚ ਦੌਰਾਨ ਗੁਰਦੀਪ ਸਿੰਘ ਰਾਣੋ ਦਾ ਨਾਮ ਉਗਲਿਆ। ਜਿਸ ਤੋਂ ਬਾਅਦ ਖੰਨਾ ਪੁਲਿਸ ਹੁਣ ਫਿਰੋਜ਼ਪੁਰ ਜੇਲ੍ਹ 'ਚ ਬੰਦ ਰਾਣੋ ਨੂੰ ਪ੍ਰੋਡਕਸ਼ਨ ਵਾਰੰਟ ਉਪਰ ਲੈ ਕੇ ਆਈ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਫ਼ਰਜ਼ੀ ਡੀਐਸਪੀ ਗੁਰਦੀਪ ਰਾਣੋ ਦੇ ਨਾਲ ਵੀ ਕਾਫ਼ਿਲੇ 'ਚ ਡੀਐਸਪੀ ਬਣਕੇ ਘੁੰਮਦਾ ਸੀ। ਇਸ ਮਾਮਲੇ 'ਚ ਪੰਜਾਬ ਪੁਲਿਸ ਦੇ ਇੱਕ ਐਸ.ਪੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ,ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਹ ਐਸਪੀ ਰਾਣੋ ਦੇ ਬੇਹੱਦ ਕਰੀਬੀ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਵੰਬਰ 2020 'ਚ ਗੁਰਦੀਪ ਰਾਣੋ ਨੂੰ ਕਰੋੜਾਂ ਰੁਪਏ ਦੇ ਨਸ਼ੇ ਅਤੇ ਹਥਿਆਰਾਂ ਨਾਲ ਫੜਿਆ ਗਿਆ ਸੀ। ਰਾਣੋ ਦੇ ਤਾਰ ਵੱਡੇ -ਵੱਡੇ ਪੁਲਿਸ ਅਫ਼ਸਰਾਂ ਅਤੇ ਰਾਜਨੀਤਕ ਲੋਕਾਂ ਨਾਲ ਸਾਹਮਣੇ ਆਏ ਸੀ। ਇਸ ਬਹੁ ਕਰੋੜੀ ਡਰੱਗ ਮਾਮਲੇ 'ਚ ਪਰਮਰਾਜ ਸਿੰਘ ਉਮਰਾਨੰਗਲ, ਵਰਿੰਦਰਜੀਤ ਸਿੰਘ ਥਿੰਦ ਸਮੇਤ ਚਾਰ ਪੁਲਿਸ ਅਧਿਕਾਰੀ ਸਸਪੈਂਡ ਵੀ ਕੀਤੇ ਗਏ ਸਨ। ਓਥੇ ਹੀ ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਗੁਰਦੀਪ ਸਿੰਘ ਰਾਣੋ ਤੋਂ ਪੁੱਛਗਿੱਛ ਕਰ ਰਹੀ ਹੈ।