ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਦੇਰ ਰਾਤ ਪਰੇਸ਼ਾਨ ਹੋਏ ਭਾਰਤੀ ਸਿੱਖ ਸ਼ਰਧਾਲੂ, ਵੀਡੀਓ ਵਾਇਰਲ ਕਰ ਕੇ ਮੰਗ ਰਹੇ ਹਨ ਸਹਾਇਤਾ

Continues below advertisement

ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਦੇਰ ਰਾਤ ਪਰੇਸ਼ਾਨ ਹੋਏ ਭਾਰਤੀ ਸਿੱਖ ਸ਼ਰਧਾਲੂ, ਵੀਡੀਓ ਵਾਇਰਲ ਕਰ ਕੇ ਮੰਗ ਰਹੇ ਹਨ ਸਹਾਇਤਾ

ਚੰਡੀਗੜ੍ਹ ( ਪਰਮਜੀਤ ਸਿੰਘ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਗੁਰਪੁਰਬ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਅੱਜ ਭਾਰਤ ਤੋਂ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਦੇਰ ਰਾਤ ਪਾਕਿਸਤਾਨ ਦੀ ਵਾਹਗਾ ਸਰਹੱਦ ਤੇ ਖੱਜਲ ਖੁਆਰ ਹੋ ਰਹੇ ਹਨ।

ਇਸ ਦੌਰਾਨ  ਬੈਠੇ ਅਨੇਕਾਂ ਸ਼ਰਧਾਲੂ ਵੀਡੀਓ ਵਾਇਰਲ ਕਰ ਕੇ ਮਦਦ ਮੰਗ ਰਹੇ ਹਨ। ਜਥੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਪੁੱਜੇ ਸ਼ਿੰਗਾਰਾ ਸਿੰਘ ਨੇ ਆਪਣੇ ਮੋਬਾਇਲ ਤੋਂ ਵੀਡੀਓ ਵਾਇਰਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ।

ਉਨ੍ਹਾਂ  ਕਿਹਾ ਕਿ ਪਾਕਿਸਤਾਨ ਤੋਂ ਭਾਰਤ ਤੋਂ ਪਾਕਿਸਤਾਨ ਪੁੱਜੇ ਸਿੱਖ ਸ਼ਰਧਾਲੂ ਕਿਵੇਂ ਦੇਰ ਰਾਤ ਪਾਕਿਸਤਾਨ ਦੀ ਵਾਹਗਾ ਸਰਹੱਦ ਦੇ ਇਮੀਗ੍ਰੇਸ਼ਨ ਕਸਟਮ ਦੇ ਬਾਹਰ ਖੁੱਲ੍ਹੇ ਮੈਦਾਨ ਸੁੰਨਸਾਨ ਸੜਕ ਦੇ ਕੰਢੇ ਬੈਠੇ ਬਹੁਤ ਹੀ ਡਾਹਢੇ ਪਰੇਸ਼ਾਨ ਹੋਏ ਸਹਾਇਤਾ ਦੀ ਮੰਗ ਕਰ ਰਹੇ ਹਨ।

ਸ਼ਿੰਗਾਰਾ ਸਿੰਘ ਨੇ ਵੀਡੀਓ ਵਾਇਰਲ ਕਰਕੇ ਇਹ ਵੀ ਦੱਸਿਆ ਕਿ ਭਾਰਤੀ ਸਿੱਖ ਸ਼ਰਧਾਲੂ ਸਵੇਰੇ ਪੰਜ ਵਜੇ ਤੋਂ ਆਪਣੇ ਘਰਾਂ ਤੋਂ ਨਿਕਲੇ ਹੋਏ ਦੁਪਹਿਰੇ ਭਾਰਤ ਤੋਂ ਪਾਕਿਸਤਾਨ ਪੁੱਜੇ ਹਨ ਜਿਨ੍ਹਾਂ ਨੂੰ ਰਾਤ 7 ਵਜੇ ਤੱਕ ਦਾ ਸਮਾਂ ਹੋਣ ਦੇ ਬਾਵਜੂਦ ਵੀ ਵਾਹਗਾ ਪਾਕਿਸਤਾਨ ਵਿਖੇ ਹੀ ਬਿਠਾ ਰੱਖਿਆ ਹੋਇਆ ਹੈ।

Continues below advertisement

JOIN US ON

Telegram