Big Breaking : Punjab 'ਚ ਵੱਡੇ ਪੱਧਰ 'ਤੇ ਰੱਦ ਹੋਣ ਅਸਲੇ ਦੇ ਲਾਇਸੰਸ, ਸਾਰੇ ਅਸਲਾ ਲਾਇਸੈਂਸਾਂ ਦੀ ਹੋਏਗੀ ਸਮੀਖਿਆ

Continues below advertisement

Big Breaking : Punjab 'ਚ ਵੱਡੇ ਪੱਧਰ 'ਤੇ ਰੱਦ ਹੋਣ ਅਸਲੇ ਦੇ ਲਾਇਸੰਸ, ਸਾਰੇ ਅਸਲਾ ਲਾਇਸੈਂਸਾਂ ਦੀ ਹੋਏਗੀ ਸਮੀਖਿਆ

#punjabnews #Gunculture #bhagwantmann #punjabaap

Punjab News: ਪੰਜਾਬ ਦੇ ਸਾਰੇ ਅਸਲਾ ਲਾਇਸੈਂਸਾਂ ਦੀ ਸਮੀਖਿਆ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਹੁਣ ਜਾਰੀ ਕੀਤੇ ਗਏ ਸਾਰੇ ਅਸਲਾ ਲਾਇਸੈਂਸਾਂ ਦੀ ਅਸਲੀਅਤ ਜਾਂਚ ਦੇ ਦਾਇਰੇ 'ਚ ਆਵੇਗੀ। ਇਸ ਵਿੱਚ ਲਾਇਸੰਸ ਕਿਉਂ ਲਿਆ ਗਿਆ ਤੇ ਧਾਰਕ ਦਾ ਪੂਰਾ ਟਰੈਕ ਰਿਕਾਰਡ ਚੈੱਕ ਕੀਤਾ ਜਾਵੇਗਾ। ਇਸ ਅਨੁਸਾਰ ਪੰਜਾਬ ਵਿੱਚ ਵੱਡੇ ਪੱਧਰ ’ਤੇ ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ।
ਦੱਸ ਦੇਈਏ ਕਿ ਪੰਜਾਬ ਵਿੱਚ ਹਰ ਭਾਈਚਾਰੇ ਦੇ ਲੋਕਾਂ ਕੋਲ 4 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਹਨ, ਜੋ ਸੂਬਾ ਪੁਲਿਸ ਦੇ ਹਥਿਆਰਾਂ ਦੇ ਭੰਡਾਰ ਤੋਂ 4 ਗੁਣਾ ਵੱਧ ਹਨ। ਇੱਕ ਰਿਪੋਰਟ ਮੁਤਾਬਕ ਪੰਜਾਬ ਪੁਲਿਸ ਕੋਲ 1.25 ਲੱਖ ਤੋਂ ਥੋੜਾ ਜ਼ਿਆਦਾ ਹਥਿਆਰ ਹਨ।

ਪੰਜਾਬ ਵਿੱਚ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਲਾਇਸੰਸੀ ਹਥਿਆਰ ਸਬੰਧਤ ਥਾਣਿਆਂ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਚੋਣ ਕਮਿਸ਼ਨ ਨੇ ਇਸ ਦੌਰਾਨ ਖੁਲਾਸਾ ਕੀਤਾ ਸੀ ਕਿ ਸੂਬੇ ਵਿੱਚ 3,90,170 ਲਾਇਸੈਂਸੀ ਹਥਿਆਰ ਹਨ। ਪੰਜਾਬ ਦੇ ਕਰੀਬ 95 ਫੀਸਦੀ ਲੋਕਾਂ ਨੇ ਆਪਣੇ ਹਥਿਆਰ ਵੀ ਥਾਣਿਆਂ ਵਿੱਚ ਜਮ੍ਹਾ ਕਰਵਾਏ ਸਨ। ਇਸ ਦੇ ਬਾਵਜੂਦ ਪੁਲੀਸ ਨੇ ਚੋਣਾਂ ਦੌਰਾਨ ਵੱਡੀ ਗਿਣਤੀ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਸਨ।

ਪੰਜਾਬ ਵਿੱਚ ਪੁਲਿਸ ਵਾਲਿਆਂ ਕੋਲ ਭਾਰਤੀ ਆਰਡੀਨੈਂਸ ਫੈਕਟਰੀ ਵਿੱਚ ਬਣੇ ਪਿਸਤੌਲ ਹਨ। ਜਦੋਂਕਿ ਲੋਕਾਂ ਕੋਲ ਪੂਰੀ ਤਰ੍ਹਾਂ ਆਟੋਮੈਟਿਕ, ਬੁਲਗਾਰੀਆ ਵਿੱਚ ਬਣੀ ਪਿਸਤੌਲ ਤੇ ਅਮਰੀਕਾ ਵਿੱਚ ਬਣੀ ਮੈਗਨਮ ਵਰਗੇ ਪਿਸਤੌਲ ਹਨ। ਉਹ ਇੰਨੇ ਘਾਤਕ ਹਨ ਕਿ ਉਹ ਮਜ਼ਬੂਤ ਸਟੀਲ ਦੀ ਇੱਕ ਚਾਦਰ ਨੂੰ ਵੀ ਵਿੰਨ੍ਹ ਦਿੰਦੇ ਹਨ। 

 
Continues below advertisement

JOIN US ON

Telegram