Mukatsar Sahib : ਨਵ ਵਿਆਹੁਤਾ ਦੀ ਮੌਤ ਦਾ ਮਾਮਲਾ - ਇਨਸਾਫ਼ ਲਈ ਪੁਲਿਸ ਦਰਬਾਰੇ ਪਹੁੰਚਿਆ ਮ੍ਰਿਤਕਾ ਦਾ ਪਰਿਵਾਰ
Mukatsar Sahib : ਨਵ ਵਿਆਹੁਤਾ ਦੀ ਮੌਤ ਦਾ ਮਾਮਲਾ - ਇਨਸਾਫ਼ ਲਈ ਪੁਲਿਸ ਦਰਬਾਰੇ ਪਹੁੰਚਿਆ ਮ੍ਰਿਤਕਾ ਦਾ ਪਰਿਵਾਰ
#Mukatsarsahib #newlymarrieddeath #Familywantjustice
ਨਵ-ਵਿਆਹੁਤਾ ਦੀ ਮੌਤ - ਇਨਸਾਫ਼ ਮੰਗ ਰਿਹਾ ਪਰਿਵਾਰ
ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਮਿਲੀ ਸੀ ਲਾਸ਼
ਸਹੁਰਿਆਂ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼
ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਦੋਸ਼ੀਆਂ ਦੀ ਗਿਰਫਤਾਰੀ ਲਈ ਪਰਿਵਾਰ ਨੇ ਲਗਾਇਆ ਧਰਨਾ
ਸੜਕ ਵਿਕਰਾਰ ਮਾਯੂਸ ਚੇਹਰੇ ਲਈ ਰੋਸ਼ ਜਤਾ ਰਹੇ ਇਹ ਲੋਕ ਉਸ ਨਵ ਵਿਹਾਉਤਾ ਦੇ ਪਰਿਵਾਰਕ ਮੈਂਬਰ 'ਤੇ ਆਪਣੇ ਨੇ,ਜਿਸਨੇ ਕਥਿਤ ਤੌਰ 'ਤੇ ਸਹੁਰਿਆਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਮਾਮਲਾ ਮੁਕਤਸਰ ਸਾਹਿਬ ਦਾ ਹੈ, ਜਿਥੇ ਬੀਤੇ ਦਿਨੀ ਗੁਰੂਦਵਾਰਾ ਸਾਹਿਬ ਦੇ ਸਰੋਵਰ ਵਿੱਚੋਂ ਨਵ-ਵਿਆਹੁਤਾ ਦੀ ਲਾਸ਼ ਮਿਲੀ ਸੀ | ਮ੍ਰਿਤਕ ਲੜਕੀ ਦੀ ਪਹਿਚਾਣ ਈਸ਼ੂ ਵਜੋਂ ਹੋਈ, ਜਿਸਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ | ਲੜਕੀ ਦੀ ਇਸ ਹਾਲਤ 'ਚ ਮਿਲੀ ਲਾਸ਼ ਨੇ ਪਰਿਵਾਰ ਨੂੰ ਸਦਮੇ 'ਚ ਪਾ ਦਿੱਤਾ | ਲੜਕੀ ਦੇ ਪੇਜੇ ਪਰਿਵਾਰ ਨੇ ਦੋਸ਼ ਲਗਾਏ ਕਿ ਉਨ੍ਹਾਂ ਦੀ ਧੀ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਤਮ ਹਤਿਆ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਪਤੀ, ਸੱਸ ਅਤੇ ਸਹੁਰੇ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ, ਪਰ ਦੋਸ਼ੀਆ ਦੀ ਗਿਰਫਤਾਰੀ ਨਾ ਹੋਣ ਕਰਕੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਦੌਰਾਨ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਥਾਣਾ ਸਿਟੀ ਅੱਗੇ ਪਹੁੰਚੇ। ਪਰਿਵਾਰ ਵਲੋ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ