Ravi Singh Khalsa On Sidhu Moosewala Parents : ਵੇਖੋ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਬਾਰੇ ਕੀ ਬੋਲੇ ਰਵੀ ਸਿੰਘ ਖਾਲਸਾ
Ravi Singh Khalsa On Sidhu Moosewala Parents : ਵੇਖੋ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਬਾਰੇ ਕੀ ਬੋਲੇ ਰਵੀ ਸਿੰਘ ਖਾਲਸਾ
#ravisinghkhalsa #khalsaaid #sidhumoosewala #moosewalaparents #abpsanjha
ਪੁੱਤ ਦੇ ਇਨਸਾਫ਼ ਲਈ ਮੂਸੇਵਾਲਾ ਦੇ ਪਰਿਵਾਰ ਦੀ ਦੁਨੀਆਂ ਅਗੇ ਦੁਹਾਈ
ਸਰਕਾਰਾਂ ਦੀ ਕਾਰਵਾਈ ਤੋਂ ਨਾਰਾਜ਼ ਮੂਸੇਵਾਲਾ ਦਾ ਪਰਿਵਾਰ
ਮੂਸੇਵਾਲੇ ਦੇ ਮਾਪਿਆਂ ਨੇ 'Khalsa Aid' ਦੇ ਮੁਖੀ ਨਾਲ ਕੀਤੀ ਮੁਲਾਕਾਤ
ਸੋਸ਼ਲ ਮੀਡੀਆ 'ਤੇ ਤਸਵੀਰ ਵਾਇਰਲ
ਸਿੱਧੂ ਮੂਸੇਵਾਲਾ ਦੇ ਕਤਲ ਦੇ 6 ਮਹੀਨੇ ਗੁਜ਼ਰ ਜਾਣ ਦੇ ਬਾਵਜੂਦ ਉਸਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਮਿਲ ਪਾਈ |
ਇਸ ਗੱਲ ਤੋਂ ਖਫ਼ਾ ਮੂਸੇਵਾਲਾ ਦੇ ਮਾਪੇ ਹੁਣ ਦੁਨੀਆਂ ਅਗੇ ਦੁਹਾਈ ਦੇ ਰਹੇ ਨੇ ਤੇ ਗੁਜਾਰਿਸ਼ ਕਰ ਰਹੇ ਹਨ ਕਿ ਸਿੱਧੂ ਦੇ ਸਮਰਥਕ ਆਪਣੇ ਆਪਣੇ ਪੱਧਰ 'ਤੇ ਆਵਾਜ਼ ਬੁਲੰਦ ਕਰਨ ਤਾਂ ਜੋ ਸਰਕਾਰਾਂ ਮੂਸੇਵਾਲਾ ਨੂੰ ਜਲਦ ਇਨਸਾਫ ਦੇਣ |
ਦੱਸ ਦਈਏ ਕਿ ਮੂਸੇਵਾਲਾ ਦੇ ਮਾਤਾ ਪਿਤਾ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਤੋਂ ਬੇਹੱਦ ਨਾਰਾਜ਼ ਹਨ |
ਉਨ੍ਹਾਂ ਦੇ ਦੋਸ਼ ਹਨ ਕਿ ਸਰਕਾਰਾਂ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਬਜਾਏ ਲਾਰੇ ਹੀ ਦੇ ਰਹੀਆਂ ਹਨ |
ਇਨਸਾਫ ਲਈ ਸਰਕਾਰਾਂ 'ਤੇ ਦਬਾਅ ਬਣਾਉਣ ਦੇ ਚਲਦਿਆਂ ਬੀਤੇ ਦਿਨਾਂ ਤੋਂ ਮੂਸੇਵਾਲਾ ਦੇ ਮਾਂ ਪਿਤਾ ਵਿਦੇਸ਼ਾਂ 'ਚ ਮੂਸੇਵਾਲਾ ਦੇ ਸਮਰਥਕਾਂ ਨੂੰ ਮਿਲ ਰਹੇ ਹਨ ਤੇ ਇਨਸਾਫ ਦੀ ਮੰਗ ਕਰ ਰਹੇ ਹਨ |
ਇਸੀ ਦੇ ਚਲੜਦੀਆਂ ਮੂਸੇਵਾਲਾ ਦੇ ਮਾਪਿਆਂ ਵਲੋਂ ਬੀਤੇ ਦਿਨੀਂ "ਖਾਲਸਾ ਏਡ" (Khalsa Aid ) ਦੇ ਮੁਖੀ ਰਵੀ ਸਿੰਘ ਨਾਲ ਵੀ ਮੁਲਾਕਾਤ ਕੀਤੀ ਗਈ ਹੈ | ਜਿਸ ਬਾਰੇ ਰਵੀ ਸਿੰਘ ਖਾਲਸਾ ਵਲੋਂ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ |
ਰਵੀ ਸਿੰਘ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਕਿ, 'ਉਹ ਅਜਿਹੇ ਹਿੰਮਤੀ ਲੋਕਾਂ ਨੂੰ ਮਿਲਣ ਲਈ ਸ਼ੁਕਰਗੁਜ਼ਾਰ ਹਨ ਜੋ ਹਾਰ ਮੰਨਣ ਦਾ ਮਤਲਬ ਨਹੀਂ ਜਾਣਦੇ।' ਉਨ੍ਹਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ।
ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਦਾ ਇਨਸਾਫ ਮਿਲਣ 'ਚ ਹੋ ਰਹੀ ਦੇਰੀ ਕਾਰਨ ਸਿੱਧੂ ਦੇ ਪਰਿਵਾਰ ਤੇ ਸਮਰਥਕਾਂ ਵਿਚ ਰੋਹ ਪਾਇਆ ਜਾ ਰਿਹਾ ਹੈ |ਲੋਕ ਪੰਜਾਬ ਦੀ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕਰ ਰਹੇ ਹਨ ਕਿ ਆਖ਼ਰ ਇਨਸਾਫ 'ਚ ਦੇਰੀ ਕਿਉਂ ?