Drugs In punjab : ਉਡਤਾ ਪੰਜਾਬ ਦੀ ਇਕ ਹੋਰ ਤਸਵੀਰ,'ਚਿੱਟਾ ਇਧਰੋਂ ਮਿਲਦਾ ਹੈ'

Continues below advertisement

Drugs In punjab : ਉਡਤਾ ਪੰਜਾਬ ਦੀ ਇਕ ਹੋਰ ਤਸਵੀਰ,'ਚਿੱਟਾ ਇਧਰੋਂ ਮਿਲਦਾ ਹੈ'

#Punjabnews #drugs #udtapunjab #ajnala #kuldeepsinghDhaliwal #abpsanjha

ਨਸ਼ੇ 'ਚ ਗਲਤਾਨ ਉਡਤਾ ਪੰਜਾਬ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ ਅਜਨਾਲਾ ਤੋਂ, ਜਿਥੇ ਸਰੇਆਮ ਵਿਕ ਰਹੇ ਚਿੱਟੇ ਵਰਗੇ ਨਸ਼ੇ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ | ਲੋਕਾਂ ਦਾ ਕਹਿਣਾ  ਹੈ ਕਿ ਆਲਮ ਇਹ ਹੋ ਚੁੱਕਾ ਹੈ ਕਿ ਇਲਾਕੇ 'ਚ ਕਾਰਿਆਣੇ ਦਾ ਸਮਾਨ ਮਿਲਣਾ ਤਾਂ ਔਖਾ ਹੋ ਸਕਦਾ ਪਰ ਚਿੱਟਾ ਮਿਲਣਾ ਬੇਹੱਦ ਸੌਖਾ ਹੈ | ਮਾਮਲਾ ਖੇਤੀ ਬੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹਲਕੇ ਅਜਨਾਲਾ ਦੇ ਵਾਰਡ ਨੰਬਰ 5 ਤੇ 6 ਦਾ ਹੈ |
ਜਿਥੇ ਵਾਰਡ ਦੀ ਸਾਂਝੀ ਗਲੀ 'ਚ ਲਗੇ ਇਹ ਪੋਸਟਰ ਕੋਈ ਰਾਹ ਨਹੀਂ ਦੱਸ ਰਹੇ ਬਲਕਿ ਇਨ੍ਹਾਂ 'ਤੇ ਲਿਖਿਆ ਹੈ 'ਚਿੱਟਾ ਇਧਰ ਮਿਲਦਾ ਹੈ' ਜੋ ਕਿ ਇਲਾਕੇ 'ਚ ਸਰੇਆਮ ਵਿਕਦੇ ਨਸ਼ੇ 
ਦੀ ਗੱਲ ਕਰ ਰਹੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਨਸ਼ਾ ਸਰੇਆਮ ਵਿਕਦਾ ਹੈ, ਨਸ਼ੇੜੀ ਨਸ਼ੇ ਦੀ ਪੂਰਤੀ ਲਈ ਚੋਰੀਆਂ ਵੀ ਕਰਦੇ ਹਨ ਤੇ ਹਾਲਾਤ ਇਹ ਹਨ ਕਿ ਨਸ਼ੇ ਨਾਲ ਟੱਲੀ ਹੋਏ ਨੌਜਵਾਨ ਅਕਸਰ ਗਲੀਆਂ ਵਿੱਚ ਡਿੱਗਦੇ ਨਜ਼ਰ ਆਉਂਦੇ ਹਨ | ਪਰ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਨਾਰਾਜ਼ਗੀ ਹੈ ਕਿ ਇਸ ਸਭ ਬਾਰੇ ਪਤਾ ਹੋਣ ਦੇ ਬਾਵਜੂਦ ਪੁਲਿਸ ਕੋਈ ਸਖਤ ਕਾਰਵਾਈ ਨਹੀਂ ਕਰ ਰਹੀ |
ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੀ ਐਸ ਐਚ ਓ ਸਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕੁਝ ਨਹੀ ਮਿਲ ਸਕਿਆ  |ਉਨ੍ਹਾਂ ਕਿਹਾ ਕਿ ਉਹ ਜਲਦ ਹੀ ਟਰੈਪ ਗਿਰਫਤਾਰੀਆਂ ਕਰਨਗੇ |

Continues below advertisement

JOIN US ON

Telegram