Big Breaking : ਚੰਡੀਗੜ੍ਹ ਪੁਲਿਸ ਦੇ SSP ਚਾਹਲ ਨੂੰ ਹਟਾਇਆ,ਚਾਹਲ ਨੂੰ ਫਾਰਗ ਕਰਨ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ

Continues below advertisement

Big Breaking : ਚੰਡੀਗੜ੍ਹ ਪੁਲਿਸ ਦੇ SSP ਚਾਹਲ ਨੂੰ ਹਟਾਇਆ,ਚਾਹਲ ਨੂੰ ਫਾਰਗ ਕਰਨ ਦਾ ਆਮ ਆਦਮੀ ਪਾਰਟੀ ਵੱਲੋਂ ਵਿਰੋਧ

#chandigarhpolice #SSP #Kuldeepchahal #abpsanjha

ਚੰਡੀਗੜ੍ਹ(ਜਗਵਿੰਦਰ ਪਟਿਆਲ): ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕੁਲਦੀਪ ਚਾਹਲ ਨੂੰ ਹਟਾਉਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਾਲੇ ਕੁਝ ਤਲਖੀ ਵਧ ਗਈ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਰੋਸ ਪੱਤਰ ਲਿਖਿਆ ਹੈ।

ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਜੇ ਐਸਐਸਪੀ ਕੁਲਦੀਪ ਚਾਹਲ ਨੂੰ ਹਟਾਉਣਾ ਸੀ ਤਾਂ ਪਹਿਲਾਂ ਪੰਜਾਬ ਸਰਕਾਰ ਤੋਂ ਪੈਨਲ ਦੀ ਮੰਗ ਕੀਤੀ ਜਾਣੀ ਚਾਹੀਦੀ ਸੀ। ਚੰਡੀਗੜ੍ਹ ਐਸਐਸਪੀ ਦਾ ਅਹੁਦਾ ਪੰਜਾਬ ਦੇ ਆਈਪੀਐਸ ਲਈ ਰਾਖਵਾਂ ਹੈ। ਪੰਜਾਬ ਇੱਕ ਨਵਾਂ ਪੈਨਲ ਭੇਜੇਗਾ ਅਤੇ ਫਿਰ ਐਸਐਸਪੀ ਦੀ ਬਦਲੀ ਕਰੇਗਾ।

Continues below advertisement

JOIN US ON

Telegram