Punjab Cabinet: ਨਵੇਂ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਦੇ ਨਾਲ ਬਦਲੇ ਗਏ ਪੁਰਾਣੇ ਮੰਤਰੀਆਂ ਦੇ ਮਹਿਕਮੇ ਵੀ

Continues below advertisement

Punjab Government: ਪੰਜਾਬ ਸਰਕਾਰ ਦੇ ਪੰਜ ਨਵੇਂ ਮੰਤਰੀਆਂ ਜਿੱਥੇ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਉੱਥੇ ਹੀ ਪੁਰਾਣੇ ਮੰਤਰੀਆਂ ਦੇ ਮਹਿਕਮਿਆਂ 'ਚ ਵੀ ਤਬਦੀਲੀ ਕੀਤੀ ਗਈ ਹੈ। ਮੀਤ ਹੇਅਰ ਤੋਂ ਸਕੂਲੀ ਸਿੱਖਿਆ ਵਿਭਾਗ ਵਾਪਸ ਲੈ ਲਿਆ ਗਿਆ। ਦੱਸ ਦਈਏ ਕਿ ਮੀਤ ਹੇਅਰ ਦੀ ਥਾਂ ਹੁਣ ਸਕੂਲੀ ਸਿੱਖਿਆ ਦੀ ਜ਼ਿੰਮੇਵਾਰੀ ਹਰਜੋਤ ਬੈਂਸ ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ ਮੀਤ ਹੇਅਰ ਕੋਲ ਹੁਣ ਉੱਚ ਸਿੱਖਿਆ, ਖੇਡ, ਵਿਗਿਆਨ ਤਕਨੀਕ ਅਤੇ ਵਾਤਾਵਰਨ ਤੋਂ ਇਲਾਵਾ ਸ਼ਾਸਨ ਸੁਧਾਰ ਅਤੇ ਪ੍ਰਟਿੰਗ ਅਤੇ ਸਟੇਸ਼ਨਰੀ ਵਿਭਾਗ ਰਹਿਣਗੇ। ਉਧਰ ਹਰਜੋਤ ਬੈਂਸ ਹੁਣ ਮਾਈਨਿੰਗ, ਜੇਲ੍ਹਾਂ ਅਤੇ ਜਲ ਸਰੋਤ ਤੋਂ ਇਲਾਵਾ ਸਕੂਲੀ ਸਿੱਖਿਆ ਦਾ ਜ਼ਿੰਮਾ ਵੀ ਸੰਭਾਲਣਗੇ।

Continues below advertisement

JOIN US ON

Telegram