Excise policy ਦੇ ਕਥਿਤ ਘਪਲੇ 'ਚ Punjab ਦੇ ਅਫ਼ਸਰਾਂ ਘਰ ED ਦੀ ਰੇਡ
Continues below advertisement
Excise policy: ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਰਡਾਰ 'ਤੇ ਹੁਣ ਪੰਜਾਬ ਦੇ ਅਫ਼ਸਰ ਆ ਗਏ ਹਨ। ED ਨੇ ਮੰਗਲਵਾਰ ਨੂੰ ਪੰਜਾਬ ਐਕਸਾਇਜ਼ ਵਿਭਾਗ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਦੇ ਘਰ ਰੇਡ ਕੀਤੀ। ਇਹ ਰੇਡ ਉਨ੍ਹਾਂ ਦੇ ਪੰਚਕੁਲਾ ਦੇ ਸੈਕਟਰ 8 ਸਥਿਤ ਘਰ ਵਿੱਚ ਹੋਈ, ਜਿੱਥੇ ਕਈ ਦਸਤਾਵੇਜ਼ ਖੰਘਾਲੇ ਗਏ। ਹਾਲਾਂਕਿ ਅਜੇ ਤੱਕ ED ਵੱਲੋਂ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਆਇਆ ਹੈ।
Continues below advertisement