Kangana Ranaut |'ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲਾਨਿੰਗ ਬਹੁਤ ਲੰਬੀ...ਕਿਸਾਨਾਂ 'ਤੇ ਫ਼ਿਰ ਭੜਕੀ ਕੰਗਨਾ
Download ABP Live App and Watch All Latest Videos
View In AppKangana Ranaut |'ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲਾਨਿੰਗ ਬਹੁਤ ਲੰਬੀ...ਕਿਸਾਨਾਂ 'ਤੇ ਫ਼ਿਰ ਭੜਕੀ ਕੰਗਨਾ
ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਫ਼ਿਰ ਭੜਕੀ ਕੰਗਨਾ ਰਣੌਤ
'ਕਿਸਾਨ ਅੰਦੋਲਨ ਦੌਰਾਨ ਜੋ ਕੁਝ ਹੋਇਆ, ਉਹ ਸਭ ਨੇ ਦੇਖਿਆ'
'ਵਿਰੋਧ ਦੇ ਨਾਂ 'ਤੇ ਹਿੰਸਾ ਫੈਲਾਈ ਗਈ' - ਕੰਗਨਾ
'ਉੱਥੇ ਬਲਾਤਕਾਰ ਹੋ ਰਹੇ ਸਨ, ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ'
'ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲਾਨਿੰਗ ਬਹੁਤ ਲੰਬੀ ਸੀ'
'ਪੰਜਾਬ 'ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਵੇਖ ਰਹੀ ਹੈ'
'ਉਹ ਮੇਰੇ ਉੱਤੇ ਵਾਰ ਵਾਰ ਹਮਲੇ ਕਰ ਰਹੇ ਹਨ...'
'ਕਿਓਂਕਿ ਮੈਂ ਉਥੋਂ ਦੀਆਂ ਗ਼ਲਤ ਚੀਜ਼ਾਂ ਬਾਰੇ ਹਮੇਸ਼ਾ ਖੁੱਲ੍ਹ ਕੇ ਗੱਲ ਕੀਤੀ ਹੈ |''
ਸਾਂਸਦ ਤੇ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਫ਼ਿਰ ਭੜਕੀ ਹੈ |
ਇਕ ਮੀਡੀਆ ਅਦਾਰੇ ਨੂੰ ਇੰਟਰਵਿਊ ਦੌਰਾਨ ਕੰਗਨਾ ਨੇ ਕਿਸਾਨੀ ਅੰਦੋਲਨ ਤੇ ਪੰਜਾਬ ਖਿਲਾਫ ਫ਼ਿਰ ਜ਼ਹਿਰ ਉਗਲਿਆ ਹੈ |
ਕੰਗਨਾ ਦਾ ਕਹਿਣਾ ਹੈ ਕਿ ''ਜੇਕਰ ਅੱਜ ਸਾਡੀ ਸਿਖਰਲੀ ਲੀਡਰਸ਼ਿਪ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਵਰਗੀ ਸਥਿਤੀ ਭਾਰਤ ਵਿੱਚ ਵੀ ਹੋ ਸਕਦੀ ਸੀ।
ਇੱਥੇ ਕਿਸਾਨ ਅੰਦੋਲਨ ਦੌਰਾਨ ਜੋ ਕੁਝ ਹੋਇਆ, ਉਹ ਸਭ ਨੇ ਦੇਖਿਆ।
ਕਿਸ ਤਰ੍ਹਾਂ ਵਿਰੋਧ ਦੇ ਨਾਂ 'ਤੇ ਹਿੰਸਾ ਫੈਲਾਈ ਗਈ।
ਉੱਥੇ ਬਲਾਤਕਾਰ ਹੋ ਰਹੇ ਸਨ, ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ।
ਪੰਜਾਬ 'ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਵੇਖ ਰਹੀ ਹੈ|
ਪੰਜਾਬ ਚ ਡਰੱਗ ਮਾਫ਼ੀਆ,ਧਰਮ ਪਰਿਵਰਤਨ ਕਰਵਾਉਣ ਵਾਲੇ ਗੈਂਗ
ਤੇ ਖਾਲਿਸਤਾਨ ਸਮਰਥਕ ਖ਼ਾਸੇ ਵੱਧ ਫੁੱਲ ਰਹੇ ਹਨ |
ਉਹ ਮੇਰੇ ਉੱਤੇ ਵਾਰ ਵਾਰ ਹਮਲੇ ਕਰ ਰਹੇ ਹਨ ਕਿਓਂਕਿ ਮੈਂ ਉਥੋਂ ਦੀਆਂ ਗ਼ਲਤ ਚੀਜ਼ਾਂ ਦੀ ਹਮੇਸ਼ਾ ਅੱਗੇ ਹੋ ਕੇ ਗੱਲ ਕੀਤੀ ਹੈ |''
ਸੋ ਬੜਬੋਲੀ ਕੰਗਨਾ ਰਣੌਤ ਨੇ ਇਕ ਵਾਰ ਫਿਰ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਨਿਸ਼ਾਨ ਸਾਧਿਆ ਹੈ |
ਦੱਸ ਦਈਏ ਕਿ ਇਨ੍ਹੀ ਦਿਨੀ ਕੰਗਨਾ ਆਪਣੀ ਫ਼ਿਲਮ ਐਮਰਜੈਂਸੀ ਕਾਰਨ ਵਿਵਾਦਾਂ ਚ |
ਫਿਲਮ ਦੇ ਕੁਝ ਸੀਨਜ਼ ਤੋਂ ਸਿੱਖ ਜਥੇਬੰਦੀਆਂ ਨੂੰ ਇਤਰਾਜ਼ ਹੈ |
ਜਿਸ ਬਾਰੇ ਕੰਗਨਾ ਕਹਿੰਦੀ ਹੈ ਕਿ ''ਮੇਰੀ ਫ਼ਿਲਮ ਦੇ ਖ਼ਿਲਾਫ਼ ਗੱਲ ਕਰ ਰਹੇ ਹਨ, ਜਿਸ ਨੂੰ ਖ਼ੁਦ ਸੈਂਸਰ ਬੋਰਡ ਨੇ ਬਿਨ੍ਹਾਂ ਕਿਸੇ ਇਤਰਾਜ਼ ਪਾਸ ਕੀਤਾ ਹੈ |
ਉਹ ਮੇਰੇ ਉੱਤੇ ਵਾਰ ਵਾਰ ਹਮਲੇ ਕਰ ਰਹੇ ਹਨ ਕਿਓਂਕਿ ਮੈਂ ਉਥੋਂ ਦੀਆਂ ਗ਼ਲਤ ਚੀਜ਼ਾਂ ਦੀ ਹਮੇਸ਼ਾ ਅੱਗੇ ਹੋ ਕੇ ਗੱਲ ਕੀਤੀ ਹੈ |''
ਸੋ ਸਾਂਸਦ ਤੇ ਬਾੱਲੀਵੁਡ ਅਦਾਕਾਰ ਕੰਗਨਾ ਰਣੌਤ ਨੇ ਪੰਜਾਬ ਤੇ ਕਿਸਾਨਾਂ ਬਾਰੇ ਫਿਰ ਤੋਂ ਵਿਵਾਦਤ ਬੋਲ ਬੋਲੇ ਹਨ |