Kangana Ranaut Vs Farmers | ਕੰਗਨਾ 'ਤੇ ਭੜਕੀਆਂ ਕਰੋੜਾਂ ਤੇ ਕਿਲ੍ਹਿਆਂ ਦੀਆਂ ਮਾਲਕਣਾਂ !!!
Download ABP Live App and Watch All Latest Videos
View In AppKangana Ranaut Vs Farmers | ਕੰਗਨਾ 'ਤੇ ਭੜਕੀਆਂ ਕਰੋੜਾਂ ਤੇ ਕਿਲ੍ਹਿਆਂ ਦੀਆਂ ਮਾਲਕਣਾਂ !!! | Farmer Protest at shambhu Border
Ground Report - ਕੰਗਨਾ ਥੱਪੜ ਕਾਂਡ ਤੋਂ ਬਾਅਦ ਜਦ ਸ਼ੰਭੂ ਬਾਰਡਰ 'ਤੇ ਜਾ ਕੇ ਕਿਸਾਨਾਂ ਨਾਲ ਗਲਬਾਤ ਕੀਤੀ ਗਈ
ਤਾਂ ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਪਿਛਲੇ ਸਮੇਂ ਚ ਬਾਲੀਵੁੱਡ ਅਦਾਕਾਰਾ ਤੇ ਨਵੀਂ ਨਵੀਂ ਸਾਂਸਦ ਬਣੀ
ਕੰਗਨਾ ਰਣੌਤ ਵਲੋਂ ਕਿਸਾਨੀ ਅੰਦੋਲਨ,ਕਿਸਾਨਾਂ,ਕਿਸਾਨ ਬੀਬੀਆਂ ਬਾਰੇ ਬਹੁਤ ਬੇਤੁਕੇ ਬਿਆਨ ਦਿੱਤੇ ਗਏ ਹਨ
ਜਿਨ੍ਹਾਂ ਨੇ ਹਰ ਪੰਜਾਬੀ ਦਾ ਦਿਲ ਵਲੂੰਧਰਿਆ
ਤੇ ਇਹੀ ਵਜ੍ਹਾ ਹੈ ਕਿ ਕੰਗਨਾ ਨੂੰ ਕਿਸਾਨ ਮਾਂ ਦੀ ਧੀ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ |
ਉਹ CISF ਮਹਿਲਾ ਜਵਾਨ ਜਿਸਨੇ ਕੰਗਨਾ ਦੇ ਥੱਪੜ ਮਾਰਿਆ ਹੈ ਉਸਦੇ ਹੱਕ 'ਚ ਹਨ |
ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੀਬੀਆਂ ਨੂੰ ਕੰਗਨਾ ਟਕੇ ਟਕੇ ਦੀਆਂ ਤੇ 100-100 ਰੁਪਏ ਦਿਹਾੜੀਦਾਰ ਦੱਸ ਰਹੀ ਸੀ
ਅਸਲ 'ਚ ਉਹ ਕਰੋੜਾਂ ਦੀਆਂ ਮਾਲਕਣਾਂ ਤੇ ਸੈਂਕੜਾਂ ਕਿਲ੍ਹਿਆਂ ਦੀਆਂ ਮਾਲਕਣਾਂ ਹਨ
ਜੋ ਕਿ ਆਪਣੇ ਹੱਕ ਲੈਣ ਲਈ ਕਿਸਾਨੀ ਝੰਡੇ ਤੇ ਡੰਡੇ ਲੈ ਕੇ ਸੰਘਰਸ਼ ਚ ਕਿਸਾਨ ਭਰਾਵਾਂ ਦਾ ਸਾਥ ਦੇ ਰਹੀਆਂ ਹਨ |
ਜਿਸ ਤੋਂ ਕੰਗਨਾ ਤਾਂ ਕੀ ਕੋਈ ਵੀ ਤਾਕਤ ਉਨ੍ਹਾਂ ਨੂੰ ਨਹੀਂ ਰੋਕ ਸਕਦੀ |
Report - Paramjit Kaur Saini
Cameraman - Lalta Parsad