Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚ

Continues below advertisement

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚ

ਬੁੱਢੇ ਨਾਲੇ ਅਤੇ ਟ੍ਰੀਟਮੈਂਟ ਪਲਾਂਟਾਂ ਦਾ ਜਾਇਜ਼ਾ ਲੈਣ ਲਈ ਐਮਐਲਏ ਗੋਗੀ ਪਹੁੰਚੇ ਕਾਰੋਬਾਰੀ ਦੇ ਨਾਲ ਚੁੱਕੇ ਵੱਡੇ ਸਵਾਲ, ਕਿਹਾ ਟਰੀਟ ਨਹੀਂ ਹੋ ਰਿਹਾ ਪਾਣੀ। 

ਲੁਧਿਆਣਾ ਦੇ ਵਿੱਚ ਅੱਜ ਐਮਐਲਏ ਗੁਰਪ੍ਰੀਤ ਗੋਗੀ ਕਾਰੋਬਾਰੀਆਂ ਦੇ ਨਾਲ ਫੋਕਲ ਪੁਆਇੰਟ ਅੱਠ ਦੇ ਵਿੱਚ ਸਥਿਤ ਜੇਬੀਆਰ ਗਰੁੱਪ ਵੱਲੋਂ  ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਸੀਈਟੀਪੀ ਪਲਾਂਟ ਦਾ ਜਾਇਜ਼ਾ ਲੈਣ ਲਈ ਪਹੁੰਚੇ ਇਸ ਦੌਰਾਨ ਐਮਐਲਏ ਗੋਗੀ ਨੇ ਕਿਹਾ ਕਿ ਪਲਾਂਟ ਦੇ ਵਿੱਚ ਕੁਝ ਖਾਮੀਆਂ ਜਰੂਰ ਹਨ ਉਹਨਾਂ ਪਲਾਂਟ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਦੀ ਝਾੜ ਵੀ ਲਾਈ ਨਾਲ ਹੀ ਐਮਐਲਏ ਨੇ ਕਿਹਾ ਕਿ ਪੰਜਾਬ ਦੀ 1600 ਇੰਡਸਟਰੀ ਦੀ ਇਹ 5 ਲੱਖ ਲੀਟਰ ਪਾਣੀ ਟਰੀਟ ਕਰਨ ਦਾ ਦਾਅਵਾ ਕਰ ਰਹੇ ਹਨ ਜਦੋਂ ਕਿ ਇੰਡਸਟਰੀ ਇਸ ਤੋਂ ਕਿਤੇ ਜਿਆਦਾ ਹੈ ਉਹਨਾਂ ਕਿਹਾ ਕਿ ਇਹ ਕਹਿੰਦੇ ਨੇ ਕਿ ਪਾਣੀ ਉਹ ਟਰੱਕਾਂ ਚ ਲੈ ਕੇ ਜਾਂਦੇ ਹਨ ਅਤੇ ਲੈ ਕੇ ਆਉਂਦੇ ਹਨ ਪਰ ਕਿੱਥੇ ਇਹ ਪਾਣੀ ਜਾਂਦਾ ਹੈ ਇਸ ਦੀ ਉਹ ਵਿਜੀਲੈਂਸ ਦੀ ਜਾਂਚ ਕਰਵਾਉਣਗੇ। ਐਮਐਲਏ ਨੇ ਕਿਹਾ ਕਿ ਪਲਾਂਟ ਦੇ ਵਿੱਚ ਮੋਨੀਟਰਿੰਗ ਕਮੇਟੀ ਦਾ ਇੱਕੋ ਹੀ ਪ੍ਰਧਾਨ 17 ਸਾਲ ਤੋਂ ਬਣ ਰਿਹਾ ਹੈ। ਇਸ ਵਿੱਚ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੌਕੇ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਏ। ਗੋਗੀ ਨੇ ਕਿਹਾ ਕਿ ਦਾਲ ਦੇ ਵਿੱਚ ਕਾਲਾ ਕੁਝ ਜਰੂਰ ਹੈ ਜਿਸ ਦੀ ਅਸੀਂ ਡੁੰਘਾਈ ਨਾਲ ਜਾਂਚ ਕਰਾਵਾਂਗੇ। ਉਹਨਾਂ ਕਿਹਾ ਕਿ ਸਾਡਾ ਮਕਸਦ ਬੁੱਢਾ ਨਾਲੇ ਨੂੰ ਸਾਫ ਕਰਵਾਉਣਾ ਹੈ ਜਿਸ ਲਈ ਅਸੀਂ ਲੱਗੇ ਹੋਏ ਹਨ। 

Continues below advertisement

JOIN US ON

Telegram