Sangrur ਨੂੰ ਸਾਫ ਸੁਥਰਾ ਬਣਾਉਣ ਲਈ MLA Narinder Kaur Bharaj ਪਹੁੰਚੀ ਘਰ-ਘਰ
Sangrur ਨੂੰ ਸਾਫ ਸੁਥਰਾ ਬਣਾਉਣ ਲਈ MLA Narinder Kaur Bharaj ਪਹੁੰਚੀ ਘਰ-ਘਰ
ਸੰਗਰੂਰ ਦੇ ਵਿੱਚ ਵਿਧਾਇਕਾਂ ਨਰਿੰਦਰ ਕੌਰ ਭਰਾਜ ਨੇ ਮੁਹੱਲੇ ਦੇ ਵਿੱਚ ਜਾ ਕੇ ਲੋਕਾਂ ਨੂੰ ਸੁੱਕਾ ਕੂੜਾ ਤੇ ਗਿੱਲਾ ਕੂੜਾ ਵੱਖ-ਵੱਖ ਰੱਖਣ ਦੀ ਕੀਤੀ ਅਪੀਲ ਉਹਨਾਂ ਨੇ ਕਿਹਾ ਕਿ ਅਸੀਂ ਸੰਗਰੂਰ ਸ਼ਹਿਰ ਦੇ ਵਿੱਚ ਛੋਟੇ ਕੂੜਾ ਚੱਕਣ ਵਾਲੇ ਟੈਂਪੂ ਦਿੱਤੇ ਹਨ ਜਿੰਨਾਂ ਦੇ ਵਿੱਚ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ ਰੱਖਿਆ ਜਾਂਦਾ ਹੈ ਪਹਿਲਾਂ ਸਾਡੀਆਂ ਮਹਿਲਾ ਕਰਮਚਾਰੀ ਖੁਦ ਹੀ ਊੜਾ ਚੁੱਕ ਕੇ ਰੇਹੜੀ ਚ ਪਾ ਕੇ ਲੈ ਕੇ ਆਉਂਦੀਆਂ ਸਨ ਤੇ ਸੰਗਰੂਰ ਨਗਰ ਨਿਗਮ ਦੇ ਵਿੱਚ ਜਿਆਦਾਤਰ ਔਰਤਾਂ ਹਨ ਇਸ ਲਈ ਉਹਨਾਂ ਨੂੰ ਮੁਸ਼ਕਿਲ ਆਉਂਦੀ ਸੀ ਹੁਣ ਸਪੈਸ਼ਲ ਗੱਡੀ ਮੁਹੱਲੇ ਚ ਜਾਵੇਗੀ ਜਿਸ ਤੇ ਵੱਜਦੇ ਸੰਗੀਤ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਕੂੜੇ ਵਾਲੀ ਗੱਡੀ ਆ ਰਹੀ ਹੈ। ਤੇ ਅਸੀਂ ਅੱਜ ਮੁਹੱਲੇ ਚ ਲਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਕੂੜਾ ਡੰਪ ਤੇ ਜਾ ਕੇ ਨਾ ਸੁੱਟਣ ਤੇ ਉਹ ਗਿੱਲਾ ਕੂੜਾ ਤੇ ਸੁੱਕਾ ਕੂੜਾ ਵੱਖ ਵੱਖ ਰੱਖਣ ਇਸ ਦੇ ਨਾਲ ਹੀ ਉਹਨਾਂ ਨੇ ਵਾਤਾਵਰਨ ਦੇ ਲਈ ਕੰਮ ਕਰਨ ਵਾਲੀਆਂ ਐਨਜੀਓ ਨੂੰ ਵੀ ਬੇਨਤੀ ਕੀਤੀ ਕਿ ਉਹ ਸਾਡੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ,