Mohali Building Collapse | ਮੋਹਾਲੀ ਬਿਲਡਿੰਗ ਹਾਦਸੇ ਦਾ ਅਸਲ ਸੱਚ ਆਇਆ ਸਾਹਮਣੇ! ਇੱਕ ਹੋਰ ਮੌਤ ਦੋ 'ਤੇ FIR.
Continues below advertisement
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
ਪੰਜਾਬ ਦੇ ਮੋਹਾਲੀ 'ਚ ਸ਼ਨੀਵਾਰ ਸ਼ਾਮ ਨੂੰ ਬਹੁਮੰਜ਼ਿਲਾ ਇਮਾਰਤ ਡਿੱਗ ਗਈ। NDRF ਅਧਿਕਾਰੀਆਂ ਮੁਤਾਬਕ 5 ਲੋਕ ਮਲਬੇ ਹੇਠਾਂ ਦੱਬੇ ਗਏ। ਇਨ੍ਹਾਂ ਵਿੱਚ 3 ਲੜਕੇ ਅਤੇ 2 ਲੜਕੀਆਂ ਹਨ। ਇਕ ਲੜਕੀ ਨੂੰ ਬਾਹਰ ਕੱਢ ਲਿਆ ਗਿਆ, ਪਰ ਉਸ ਦੀ ਹਾਲਤ ਨਾਜ਼ੁਕ ਸੀ, ਇਸ ਲਈ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਲੜਕੀ ਦੀ ਪਛਾਣ ਦ੍ਰਿਸ਼ਟੀ ਵਰਮਾ (20) ਵਜੋਂ ਹੋਈ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਥੀਓਗ ਦੇ ਰਹਿਣ ਵਾਲੇ ਮਰਹੂਮ ਭਗਤ ਵਰਮਾ ਦੀ ਬੇਟੀ ਸੀ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਨੇ ਉਸ ਨੂੰ ਗੰਭੀਰ ਹਾਲਤ 'ਚ ਮਲਬੇ 'ਚੋਂ ਕੱਢ ਕੇ ਸੋਹਾਣਾ ਹਸਪਤਾਲ 'ਚ ਭਰਤੀ ਕਰਵਾਇਆ। ਕਾਰਜਕਾਰੀ ਡੀਸੀ ਵਿਰਾਜ ਐਸ ਟਿੱਡਕੇ ਨੇ ਦੇਰ ਰਾਤ ਇਹ ਜਾਣਕਾਰੀ ਦਿੱਤੀ।
Continues below advertisement