2022 ਚੋਣਾਂ ਵਿਚਕਾਰ ਓਮੀਕਰੋਨ ਨੇ ਦਿੱਤੀ ਪੰਜਾਬ 'ਚ ਦਸਤਕ

Continues below advertisement

ਪੰਜਾਬ 'ਚ  ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਐਂਟਰੀ ਕਰ ਲਈ ਹੈ। ਪੰਜਾਬ ਦੇ ਨਵਾਂਸ਼ਹਿਰ ਤੋਂ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਹਾਲ ਹੀ ਵਿਚ ਸਪੇਨ ਤੋਂ ਆਇਆ ਸੀ, ਜਿਸ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਸਿਆਸੀ ਰੈਲੀਆਂ ਵੀ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ | ਇਹਨਾਂ ਸਿਆਸੀ ਰੈਲੀਆਂ 'ਚ ਭੀੜ ਨਾਲ ਕੋਰੋਨਾ ਸੰਕਰਮਣ ਦੀ ਸਥਿਤੀ ਵੀ ਵੱਧ ਰਹੀ ਹੈ | ਕੇਂਦਰ ਨੇ ਪੰਜਾਬ ਤੋਂ ਇਲਾਵਾ 8 ਸੂਬਿਆਂ ਨੂੰ ਚਿੱਠੀ ਲਿਖ ਕੇ ਕੋਰੋਨਾ ਪਾਬੰਦੀਆਂ ਵਧਾਣ ਨੂੰ ਕਿਹਾ ਗਿਆ ਹੈ | ਇਹਨਾਂ ਸੂਬਿਆਂ ਵਿੱਚ ਦਿੱਲੀ ਅਤੇ ਮਹਾਰਾਸ਼ਟਰ ਮੁੱਖ ਹਨ |

Continues below advertisement

JOIN US ON

Telegram