Sri Darbar sahib 'ਚ Task Force ਵੱਲੋਂ ਬਜੁਰਗ ਨਾਲ ਸ਼ਰਮਨਾਕ ਕਾਰਾ, Video Viral

Continues below advertisement

ਅੰਮ੍ਰਿਤਸਰ (Amritsar) : ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਤਾਇਨਾਤ ਟਾਸਕ ਫੋਰਸ ਦੇ ਮੁਲਾਜ਼ਮਾਂ ਵੱਲੋਂ ਬਜ਼ੁਰਗ ਦੀ ਕੁੱਟ-ਮਾਰ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਸਬੰਧਤ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਲਈ ਰਿਪੋਰਟ ਕਰ ਦਿੱਤੀ ਹੈ।

ਗੌਰਤਲਬ ਹੈ ਕਿ ਅੱਜ ਅੰਮ੍ਰਿਤ ਵੇਲੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਪਾਲਕੀ ਸਾਹਿਬ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਸੰਗਤ ਦਾ ਵੱਡਾ ਇਕੱਠ ਹੋਣ ਕਾਰਨ ਉਸ ਜਗ੍ਹਾ ਜੰਗਲੇ ਲਗਾਏ ਗਏ ਤਾਂ ਜੋ ਮਰਿਆਦਾ ਨਾਲ ਪਾਲਕੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ।

ਇਸ ਵਿਚਾਲੇ ਇੱਕ ਬਜ਼ੁਰਗ ਨੇ ਜੰਗਲਾਂ ਟੱਪ ਕੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਦੇਖ ਉੱਥੇ ਮੌਜੂਦ ਮੁਲਾਜ਼ਮਾਂ ਨੇ ਉਸ ਬਜ਼ੁਰਗ ਨੂੰ ਬਹੁਤ ਬੇਹਰਿਹਮੀ ਨਾਲ ਧੱਕੇ ਮੁੱਕੀ ਮਾਰ ਕੇ ਬਾਹਰ ਲਿਜਾਇਆ ਗਿਆ। 

ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਕਿਹਾ ਕਿ ਬੇਸ਼ਕ ਉਸ ਬਜ਼ੁਰਗ ਨੇ ਜੰਗਲਾ ਟੱਪਿਆ ਸੀ ਪਰ ਕਮੇਟੀ ਦੇ ਸੇਵਾਦਾਰਾਂ ਉਸ ਨਾਲ ਵਰਤਾ ਕੀਤਾ ਉਹ ਅਤਿ ਨਿੰਦਣਯੋਗ ਹੈ। ਇਸ ਲਈ ਉਹ ਉਨ੍ਹਾਂ ਦੇ ਇਸ ਤਰੀਕੇ ਦਾ ਵੀ ਵਿਰੋਧ ਕਰਦੇ ਹਨ ਤੇ ਇਸ ਗਲਤੀ ਦੀ ਉਨ੍ਹਾਂ ਨੂੰ ਸਜ਼ਾ ਦਿੱਤੀ ਹੈ।

Continues below advertisement

JOIN US ON

Telegram