NIA Raid in Bathinda |ਬਠਿੰਡਾ 'ਚ NIA ਨੇ ਮਾਰਿਆ ਛਾਪਾ, ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਛਾਪਾ
NIA Raid in Bathinda |ਬਠਿੰਡਾ 'ਚ NIA ਨੇ ਮਾਰਿਆ ਛਾਪਾ, ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਛਾਪਾ
ਬਠਿੰਡਾ 'ਚ NIA ਨੇ ਮਾਰਿਆ ਛਾਪਾ
ਰਾਮਪੁਰਾ ਫੂਲ ਦੇ ਸਰਾਭਾ ਨਗਰ ਵਿੱਚ NIA ਦਾ ਛਾਪਾ
ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਛਾਪਾ
ਵਿਰੋਧ 'ਚ ਕਿਸਾਨਾਂ ਨੇ ਸੜਕ ਕੀਤੀ ਜਾਮ
NIA ਨੇ ਬਠਿੰਡਾ ਦੇ ਰਾਮਪੁਰਾ ਫੂਲ 'ਚ ਛਾਪਾ ਮਾਰਿਆ ਹੈ।
ਇਹ ਛਾਪਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ
ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਮਾਰਿਆ ਗਿਆ ਹੈ
ਸੁਖਵਿੰਦਰ ਕੌਰ ਖੰਡੀ ਰਾਮਪੁਰਾ ਫੂਲ ਦੇ ਸਰਾਭਾ ਨਗਰ ਵਿੱਚ ਰਹਿੰਦੀ ਹੈ |
ਛਾਪੇ ਦੀ ਖਬਰ ਮਿਲਣ ਤੇ ਗੁੱਸੇ ਵਿੱਚ ਆਏ ਸਾਥੀ ਕਿਸਾਨਾਂ ਵੱਲੋਂ
ਮਹਿਲਾ ਆਗੂ ਦੇ ਘਰ ਦੇ ਨਜ਼ਦੀਕ ਧਰਨਾ ਲਗਾਇਆ ਗਿਆ ਹੈ।
ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ।
ਹਾਲਾਂਕਿ ਛਾਪੇਮਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਲੇਕਿਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਛਾਪੇਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ,
ਉਦੋਂ ਤੱਕ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
ਦੱਸ ਦਈਏ ਕਿ ਸੁਖਵਿੰਦਰ ਕੌਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਹੈ।
NIA ਦੀਆਂ ਟੀਮਾਂ ਦੇਰ ਰਾਤ ਅਤੇ ਸਵੇਰੇ ਉਸਦੇ ਘਰ ਪਹੁੰਚੀਆਂ ਸਨ।
ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਨਾ ਹੀ ਕਿਸੇ ਨੂੰ ਫ਼ੋਨ ਆਦਿ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ।
ਫਿਲਹਾਲ ਮਹਿਲਾ ਕਿਸਾਨ ਆਗੂ ਦੇ ਘਰ ਐਨਆਈਏ ਦੀ ਰੇਡ ਚੱਲ ਰਹੀ ਹੈ।