ਸ੍ਰੀ ਅਕਾਲ ਤਖਤ ਸਾਹਿਬ 'ਤੇ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ
ਅੰਮ੍ਰਿਤਸਰ
ਸੰਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਅੰਦੋਲਨ ਨੂੰ ਲੈ ਕੇ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਅਰਦਾਸ ਕੀਤੀ ਗਈ। ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਣਾ ਬਹੁਤ ਜਰੂਰੀ ਹੁੰਦਾ ਹੈ, ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਹੈ, ਬਹੁਤ ਸ਼ਾਂਤਮਈ ਤਰੀਕ਼ੇ ਨਾਲ ਰਹਿ ਕੇ ਸਾਡਾ ਜਿਹੜਾ ਮੋਰਚਾ ਜਿਸ ਤਰ੍ਹਾਂ ਪਹਿਲਾਂ ਅਸੀਂ ਇੱਕ ਮਿਸਾਲ ਕਾਇਮ ਕਰ ਚੁੱਕੇ ਆਂ । 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸ਼ਾਂਤਮਈ ਮੋਰਚਾ ਸੀ ਉਹ ਚੱਲਿਆ ਸੀ ਤੇ ਹੁਣ ਵੀ ਸਾਡਾ ਮੋਰਚਾ ਸ਼ਾਂਤਮਈ ਚਲੇਗਾ ।
ਅਸੀਂ ਅਰਦਾਸ ਕਰਕੇ ਤੇ ਸਾਰਿਆਂ ਨੇ ਬਾਰਡਰਾਂ ਤੇ ਚਲਿਆ ਜਾਣਾ । ਸੰਭੂ ਬਾਰਡਰ, ਖਨੋਰੀ ਬਾਰਡਰ, ਡੱਬਵਾਲੀ ਬਾਰਡਰ ਤਿੰਨਾਂ ਬਾਰਡਰਾਂ ਦੇ ਉੱਤੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹ ਪੂਰੀ ਤਿਆਰੀ ਦੇ ਨਾਲ ਹਨ । ਸਵੇਰੇ 13 ਫਰਵਰੀ ਨੂੰ ਉਥੋਂ ਦਿੱਲੀ ਨੂੰ ਰਵਾਨਗੀ ਹੋਏਗੀ। ਸਰਕਾਰ ਦੇ ਨਾਲ ਇੱਕ ਮੀਟਿੰਗ ਵੀ ਹੋ ਰਹੀ ਹੈ। ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ, ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਨੇ ਫਿਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ। ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਇਹ ਕਿਤੇ ਪਹਿਲੀ ਵਾਰ ਹੋਣੀ ਆ ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ, ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ, ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅੱਜ ਤੱਕ ਇਹਨਾਂ ਨੇ ਟੈਂਕਾਂ ਤੋਪਾਂ ਦੀ ਵਰਤੋਂ ਕਰਕੇ ਵੇਖ ਲਈ ਆ ਤੇ ਖਾਲਸਾ ਟੈਂਕਾਂ ਤੇ ਤੋਪਾਂ ਨੇ ਡਰਿਆ ਤੇ ਇਹ ਮੈਨੂੰ ਇਹ ਦੱਸੋ ਕਿ ਉਹ ਜਿਹੜੇ ਪੱਥਰ ਰਾਹ ਵਿੱਚ ਲਾਏ ਨੇ, ਉਹ ਪੱਥਰ ਸਾਨੂੰ ਕੀ ਰੋਕਣਗੇ ।
ਅੱਠ-ਅੱਠ ਫੁੱਟ ਚੌੜੀਆਂ ਕੰਕਰੀਟ ਦੀਆਂ ਦੀਵਾਰਾਂ ਤੇ ਕਿੰਨਾ ਕਿੱਦੇ ਕਿੱਡੇ ਵੱਡੇ ਜਿਹੜੇ ਪੱਥਰ ਨੇ ਉਹ ਲਾਏ ਜਾ ਰਹੇ ਨੇ,, ਇਹ ਸਾਡੀ ਤਿਆਰੀ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ ਇਹ ਸਰਕਾਰ ਹੀ ਦੱਸ ਰਹੀ ਉਹਨੂੰ ਪਤਾ ਸਾਡੇ ਨਾਲੋਂ ਵੱਧ ਪਤਾ ਵੀ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਆ ਮੇਰਾ ਖਿਆਲ ਇਚ ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਵੀ ਸਾਡੀ ਤਿਆਰੀ ਕਿਸ ਤਰ੍ਹਾਂ ਦੀ ਹੈ ਸਾਡੀ ਤਿਆਰੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੀ ਤੇ ਬਿਲਕੁਲ ਸ਼ਾਂਤਮਈ ਹੈ ।