ਸਰਕਾਰੀ ਦਾਅਵਿਆਂ ਦੀ ਫਿਰ ਖੁੱਲ੍ਹੀ ਪੋਲ! -ਵੇਖੋ ਕੌਮਾਂਤਰੀ ਪੱਧਰ ਦੇ ਪੈਰਾ ਖਿਡਾਰੀ ਦਾ ਹਾਲ,ਸਾਈਕਲਾਂ ਨੂੰ ਪੰਕਚਰ ਲਾ ਕੇ ਕਰ ਰਿਹਾ ਗੁਜਾਰਾ
ਸਰਕਾਰੀ ਦਾਅਵਿਆਂ ਦੀ ਫਿਰ ਖੁੱਲ੍ਹੀ ਪੋਲ! -ਵੇਖੋ ਕੌਮਾਂਤਰੀ ਪੱਧਰ ਦੇ ਪੈਰਾ ਖਿਡਾਰੀ ਦਾ ਹਾਲ,ਸਾਈਕਲਾਂ ਨੂੰ ਪੰਕਚਰ ਲਾ ਕੇ ਕਰ ਰਿਹਾ ਗੁਜਾਰਾ
#Ludhiana #peraolympic #Manrajsingh
ਅੱਜ ਸਰਕਾਰਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ
ਪਰ ਧਰਾਤਲ ਤੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਹੀ ਜਾਂਦੀਆਂ ਹਨ ਜੋ ਸਰਕਾਰਾਂ ਦੇ ਇਨ੍ਹਾਂ ਦਾਅਵਿਆਂ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੰਦੀਆਂ ਹਨ |
ਅਕਸਰ ਹੀ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੇ ਰੁਲਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਤੇ ਹੁਣ
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ । ਜਿਥੇ ਹਲਕਾ ਸਾਹਨੇਵਾਲ ਦੇ ਪਿੰਡ ਰਾਏਪੁਰ ਦਾ ਮਨਰਾਜ ਸਿੰਘ ਪਾਵਰ ਲਿਫਟਿੰਗ ਵਿੱਚ ਕੌਮਾਂਤਰੀ ਪੱਧਰ ਦਾ ਪੈਰਾ ਖਿਡਾਰੀ ਹੈ ਪਰ ਉਸਦੇ ਘਰ ਦੇ ਹਾਲਾਤ ਇਹ ਹਨ ਕਿ ਉਹ ਸਾਈਕਲਾਂ ਨੂੰ ਪੰਕਚਰ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ।
ਮਨਰਾਜ ਸਾਲ 2013 ਤੋਂ ਲੈ ਕੇ ਹੁਣ ਤਕ ਦੇਸ਼ ਭਰ ਵਿਚ ਸੌ ਤੋਂ ਵੱਧ ਸੋਨ ਤਗਮੇ ਜਿੱਤ ਚੁੱਕਾ ਹੈ।
ਸਾਲ 2022 ਵਿੱਚ 82 ਕਿੱਲੋ ਭਾਰ ਵਰਗ ਵਿੱਚ ਦੁਬਈ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਇਸੇ ਸਾਲ ਜੁਲਾਈ ਮਹੀਨੇ ਕਰਨਾਲ ਵਿੱਚ 82 ਕਿਲੋ ਭਾਰ ਵਰਗ ਵਿੱਚ ਵੀ ਸੋਨ ਤਗ਼ਮਾ ਜਿੱਤਿਆ।
ਪਰ ਇਹ ਉਨ੍ਹਾਂ ਖਿਡਾਰੀਆਂ ਚੋਂ ਇਕ ਹੈ ਜਿਨ੍ਹਾਂ ਦੀ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਸਾਰ ਨਹੀਂ ਲਈ।
ਮਨਰਾਜ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਵੀ ਉਹ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤ ਕੇ ਆਇਆ ਤਾਂ ਕਦੇ ਵੀ ਕਿਸੇ ਸਰਕਾਰ ਨੇ ਉਸ ਦਾ ਸਨਮਾਨ ਨਹੀਂ ਕੀਤਾ ਜਦਕਿ ਆਰਥਿਕ ਤੰਗੀ ਦੇ ਬਾਵਜੂਦ ਉਸ ਨੇ ਆਪਣੇ ਦੋਸਤਾਂ ਤੋਂ ਉਧਾਰ ਲੈ ਕੇ ਤੇ ਕਰਜ਼ਾ ਚੁੱਕ ਕੇ ਦੇਸ਼ ਤੇ ਵਿਦੇਸ਼ ਦੇ ਕਈ ਮੁਕਾਬਲਿਆਂ ਵਿਚ ਹਿੱਸਾ ਲਿਆ। ਉਸ ਨੂੰ ਆਸ ਸੀ ਕਿ ਕਦੇ ਤਾਂ ਸਰਕਾਰ ਉਸ ਦੀ ਵਧੀਆ ਖੇਡ ਨੂੰ ਦੇਖਦੇ ਹੋਏ ਉਸ ਦੀ ਸਾਰ ਲਵੇਗੀ। ਪਰ ਅਫ਼ਸੋਸ ਉਸ ਦੇ ਘਰ ਦੀਆਂ ਦੀਵਾਰਾਂ ਤਾਂ ਮੈਡਲਾਂ ਨਾਲ ਸਜੀਆਂ ਪਈਆਂ ਹਨ ਪਰ ਸਰਕਾਰਾਂ ਤੋਂ ਉਸ ਨੂੰ ਹਮੇਸ਼ਾ ਨਿਰਾਸ਼ਾ ਹੀ ਮਿਲੀ। ਜਿਸ ਕਾਰਨ ਅੱਜ ਕੌਮਾਂਤਰੀ ਪੱਧਰ ਦਾ ਖਿਡਾਰੀ ਸਾਈਕਲ ਰਿਪੇਅਰ ਦੀ ਦੁਕਾਨ ਚਲਾਉਣ ਨੂੰ ਮਜ਼ਬੂਰ ਹੈ |