Maryam Sharif at Kartarpur Sahib |'ਮੈਂ ਵੀ ਠੇਠ ਪੰਜਾਬਣ ਹਾਂ'-ਮਰੀਅਮ ਨਵਾਜ ਸ਼ਰੀਫ ਨੇ ਵੱਢੀ ਕਣਕ
Maryam Sharif at Kartarpur Sahib |'ਮੈਂ ਵੀ ਠੇਠ ਪੰਜਾਬਣ ਹਾਂ'-ਮਰੀਅਮ ਨਵਾਜ ਸ਼ਰੀਫ ਨੇ ਵੱਢੀ ਕਣਕ
#Pakistan #MaryamNawaz #Sikhs #Punjab #abpsanjha #abplive
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਸਿੱਖ ਭਾਈਚਾਰੇ ਨਾਲ ਵਿਸਾਖੀ ਮਨਾਈ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਸ਼ਰਧਾਲੂਆਂ ਨਾਲ ਮੁਲਾਕਾਤ ਵੀ ਕੀਤੀ, ਮਰੀਅਮ ਸ਼ਰੀਫ ਨੇ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿੱਚ ਸੰਗਤ ਨਾਲ ਬੈਠ ਕੇ ਲੰਗਰ ਵੀ ਛਕਿਆ ਅਤੇ ਫਿਰ ਤਕਰੀਰ ਵੀ ਕੀਤੀ, ਮਰੀਅਮ ਨਵਾਜ ਸ਼ਰੀਫ ਨੇ ਕਿਹਾ ਕਿ ਮੈਂ ਠੇਠ ਪੰਜਾਬਣ ਹਾਂ , ਅਸੀਂ ਪੰਜਾਬ ਵਿੱਚ ਵੱਸਦੇ ਹਾਂ ਅਤੇ ਪੰਜਾਬ ਸਾਡੇ ਦਿਲ ਵਿੱਚ ਵੱਸਦਾ, ਮੈਂ ਜਾਣਦੀ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਖੁਸ਼ੀਆਂ ਮਨਾਉਣਾ ਜਾਣਦੇ ਹਾਂ, ਤੁਹਾਡੇ ਸਾਰਿਆਂ ਦੀ ਤਰ੍ਹਾਂ ਪੰਜਾਬ ਮੇਰੇ ਦਿਲ ਵਿੱਚ ਵੱਸਦਾਮਰੀਅਮ ਨੇ ਕਿਹਾ ਮੈਂ ਹੁਣੇ ਬੌਰਡਰ ਤੇ ਗਈ ਤਾਂ ਦੂਜੇ ਪਾਸੇ ਗੁਰਦਾਸਪੁਰ ਸੀ, ਇਸ ਮੌਕੇ ਉਨ੍ਹਾਂ ਨੇ ਪਾਕਿਸਤਾਨ ਦੇ ਪਹਿਲੇ ਸਿੱਖ ਮੰਤਰੀ ਦੀ ਵੀ ਖੂਬ ਤਾਰੀਫ ਕੀਤੀ , ਮਰੀਅਮ ਨੇ ਕਿਹਾ ਕਿ ਭਾਵੇਂ ਭਾਰਤੀ ਪੰਜਾਬ ਹੋਵੇ ਜਾਂ ਪਾਕਿਸਤਾਨੀ ਪੰਜਾਬ ਹੋਵੇ ਮੈਂ ਆਪਣੇ ਬਜ਼ੁਰਗਾਂ ਦੀ ਪੱਗ ਦਾ ਖਿਆਲ ਰੱਖਾਂਗੀ | 50 ਸਾਲ ਦੇ ਮਰੀਅਮ ਸ਼ਰੀਫ ਨੂੰ ਨਵਾਜ਼ ਸ਼ਰੀਫ਼ ਦੀ ਸਿਆਸੀ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ। ਉਹ ਫਰਵਰੀ ਵਿਚ ਪਾਕਿਸਤਾਨ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਚੁਣੀ ਗਈ ਸੀ।
ਮਰੀਅਮ ਨੇ ਅੰਮ੍ਰਿਤਸਰ ਦੀ ਇਕ ਭਾਰਤੀ ਔਰਤ ਨੂੰ ਗਲੇ ਲਗਾਇਆ ਅਤੇ ਇਕ ਦੂਜੇ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਿਸੇ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ, ਭਾਰਤ ਤੋਂ ਬਹੁਤ ਸਾਰੇ ਵਧਾਈ ਸੰਦੇਸ਼ ਮਿਲੇ ਹਨ।