Panchayat Election ਦੀ ਤਾਰੀਖ ਦਾ ਹੋਇਆ ਐਲ਼ਾਨ, BJP ਲੀਡਰ Harjeet Grewal ਨੇ ਕੀਤੀ ਸ਼ਲਾਘਾ
Download ABP Live App and Watch All Latest Videos
View In AppPanchayat Election ਦੀ ਤਾਰੀਖ ਦਾ ਹੋਇਆ ਐਲ਼ਾਨ, BJP ਲੀਡਰ Harjeet Grewal ਨੇ ਕੀਤੀ ਸ਼ਲਾਘਾ
ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵੱਜੀਆਂ ਬਿਗੁਲ,15 ਅਕਤੂਬਰ ਨੂੰ ਪੈਣਗੀਆਂ ਵੋਟਾਂ
ਪਾਰਟੀ ਸਿੰਬਲ ਤੇ ਨਾ ਲੜਨਾ, ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਵਧੀਆ ਫੈਸਲਾ :- ਹਰਜੀਤ ਗਰੇਵਾਲ
ਰਾਜਪੁਰਾ 25 ਸਿਤੰਬਰ (ਗੁਰਪ੍ਰੀਤ ਧੀਮਾਨ)
ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਅੱਜ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। 15 ਅਕਤੂਬਰ ਨੂੰ ਹੋਣ ਵਾਲੀ ਪੰਚਾਇਤੀ ਚੋਣਾਂ ਜੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣਗੀਆਂ ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਆਪਣੀ ਪ੍ਰਤਿਕਿਰਿਆ ਸਾਂਝੀ ਕੀਤੀ ਗਈ ਅਤੇ ਕਿਹਾ ਗਿਆ ਕਿ ਸਰਕਾਰ ਦੇ ਵੱਲੋਂ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਇਸ ਵਾਰ ਪੰਚਾਇਤੀ ਚੋਣਾਂ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਜਾਣਗੀਆਂ ਜਿਸ ਦੇ ਨਾਲ ਪਿੰਡਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਵਧੇਗੀ ਅਤੇ ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਪਿੰਡਾਂ ਦਾ ਵਿਕਾਸ ਹੀ ਦੇਸ਼ ਦਾ ਵਿਕਾਸ ਹੈ ਅਤੇ ਸਭ ਨੂੰ ਅਪੀਲ ਕਰਦਾ ਹਾਂ ਕਿ ਸਰਬਸੰਮਤੀ ਦੇ ਨਾਲ ਆਪਣੇ ਪਿੰਡ ਦੀ ਪੰਚਾਇਤ ਚੁਣੀ ਜਾਵੇ ਤਾਂ ਜੋ ਆਪਣੇ ਪਿੰਡ ਦਾ ਮਾਹੌਲ ਨਾ ਖਰਾਬ ਨਾ ਹੋਵੇ ਅਤੇ ਪੂਰੀ ਸ਼ਾਂਤੀ ਪੂਰਵ ਤਰੀਕੇ ਦੇ ਨਾਲ ਚੋਣਾਂ ਲੜੀਆਂ ਜਾਣ।