ਧਮਾਕੇ ਤੋਂ ਬਾਅਦ Delhi ਦੇ Rohini 'ਚ ਤਾਜਾ ਹਾਲਾਤ ਦੀਆਂ ਤਸਵੀਰਾਂ...| abp sanjha |

Continues below advertisement

ਧਮਾਕੇ ਤੋਂ ਬਾਅਦ Delhi ਦੇ Rohini 'ਚ ਤਾਜਾ ਹਾਲਾਤ ਦੀਆਂ ਤਸਵੀਰਾਂ

ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਐਤਵਾਰ (20 ਅਕਤੂਬਰ) ਨੂੰ ਧਮਾਕੇ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮੱਚ ਗਈ। ਇਹ ਧਮਾਕਾ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਸਕੂਲ ਦੀ ਕੰਧ ਨੇੜੇ ਹੋਇਆ। ਬੰਬ ਧਮਾਕੇ ਤੋਂ ਤੁਰੰਤ ਬਾਅਦ ਧੂੰਏਂ ਦੇ ਵੱਡੇ ਗੁਬਾਰ ਵੀ ਦੇਖਣ ਨੂੰ ਮਿਲੇ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।

ਦਿੱਲੀ ਪੁਲਿਸ ਅਤੇ ਫਾਇਰ ਵਿਭਾਗ ਨੂੰ ਧਮਾਕੇ ਤੋਂ ਪਹਿਲਾਂ ਇਸ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ,ਪਰ ਮੌਕੇ 'ਤੇ ਅਜਿਹਾ ਕੁਝ ਨਹੀਂ ਮਿਲਿਆ। ਦਿੱਲੀ ਪੁਲਿਸ ਕਾਲ ਦੀ ਜਾਂਚ ਵਿੱਚ ਜੁਟੀ ਹੈ। ਦਿੱਲੀ ਫਾਇਰ ਸਰਵਿਸ ਵਿਭਾਗ ਦੇ ਫਾਇਰ ਕਰਮਚਾਰੀ ਵੀ ਮੌਕੇ 'ਤੇ ਮੌਜੂਦ ਹਨ।

Continues below advertisement

JOIN US ON

Telegram