ਆਰਡੀਨੈਂਸ ਖਿਲਾਫ ਬਾਜਵਾ ਦਾ ਫੁੱਟਿਆ ਸੰਸਦ ਬਾਹਰ ਗੁੱਸਾ, ਕੀਤੀ ਇਹ ਮੰਗ

Continues below advertisement
 ਰਾਜ ਸਭਾ ਮੈੰਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁਲੋ ਨੇ ਅਜ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਖੇਤੀ ਆਰਡੀਨੈਂਸ ਦੇ ਖਿਲਾਫ ਪਰਦਰਸ਼ਨ ਕੀਤਾ। ਇਸ ਮੋਕੇ ਪਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇੰਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਾਰ ਰਹੀ ਹੈ। ਇਹ ਖੇਤੀ ਆਰਡੀਨੈੰਸ ਪਾਸ ਨਹੀ ਹੋਣੇ ਚਾਹੀਦੇ । ਅਜਾਦੀ ਤੋਂ ਬਾਅਦ ਪਿਛਲੇ 55 ਸਾਲਾਂ ਤੋ ਪੰਜਾਬ ਦਾ ਕਿਸਾਨ ਦੇਸ਼ ਦਾ ਪੇਟ ਭਰ ਰਿਹਾ ਹੈ । ਅਤੇ ਮੋਜੁਦਾ ਸਮੇੰ ਵਿਚ ਭਾਰਤ ਇਕ ਪਾਸੇ ਚੀਨ ਨਾਲ ਅਤੇ ਪਾਕਿਸਤਾਨ ਨਾਲ ਸਰਹਦ ਤੇ ਜੂਝ ਰਿਹਾ ਹੈ । ਭਾਰਤ ਦੀ ਸਰਹਦ ਤੇ ਚੀਨ ਨਾਲ ਤਣਾਅ ਚਲ ਰਿਹਾ ਹੈ ਅਤੇ ਸਾਡੇ ਪੰਜਾਬ ਦੇ ਜਵਾਨ ਸਰਹਦ ਤੇ ਰਾਖੀ ਕਰ ਰਹੇ ਨੇ ਅਤੇ ਦੁਸ਼ਮਨਾ ਨਾਲ ਲੜ ਰਹੇ ਹਨ। ਪਰ ਤੁਸੀਂ ਖੇਤੀ ਆਰਡੀਨੈੰਸ ਰਾਹੀ ਐਮ ਐਸ ਪੀ ਖਤਮ ਕਰਕੇ ਵੱਡੇ ਵਪਾਰੀਆਂ ਨੂੰ ਲਿਆਉਂਣਾ ਚਾਹੁੰਦੇ ਹੋ । ਜੋ ਕਿ ਅਸੀ ਨਹੀ ਹੋਣ ਦਿਆਂਗੇ। ਬਾਜਵਾ ਨੇ ਕਿਹਾ ਕਿ ਕੇੰਦਰ ਦੀ ਬੀਜੇਪੀ ਸਰਕਾਰ ਇਸ ਨੂੰ ਸਾਡੀ ਚੇਤਾਵਨੀ ਸਮਝੇ। ਪਰਤਾਪ ਬਾਜਵਾ ਨੇ ਪਰੋਟੈਕਟ ਫਾਰਮਰਸ ਆਫ ਇੰਡਿਆ  ਦੇ ਬੈਨਰ ਹੇਠ ਪਾਰਲੀਮੈੰਟ ਦੇ ਬਾਹਰ ਪਰਦਰਸ਼ਨ ਕਰਦੇ ਹੋਏ ਖੇਤੀ ਆਰਡੀਨੇੰਸ ਵਾਪਿਸ ਲੈਣ ਦੀ ਮੰਗ ਕੀਤੀ ਹੈ।
 
Continues below advertisement

JOIN US ON

Telegram