Hoshiarpur News | ਦਸੂਹਾ-ਕਮਾਹੀ ਦੇਵੀ ਸੜਕ 'ਤੇ ਸਵੱਲੀ ਹੋਈ ਪੰਜਾਬ ਸਰਕਾਰ ਦੀ ਨਜ਼ਰ
Hoshiarpur News | ਦਸੂਹਾ-ਕਮਾਹੀ ਦੇਵੀ ਸੜਕ 'ਤੇ ਸਵੱਲੀ ਹੋਈ ਪੰਜਾਬ ਸਰਕਾਰ ਦੀ ਨਜ਼ਰ
#Hoshiarpur #Dsua #Kmahidevi #Roadrepair #abplive
ਦਸੂਹਾ-ਕਮਾਹੀ ਦੇਵੀ ਸੜਕ ਦੀ ਸਪੈਸ਼ਲ ਰਿਪੇਅਰ ਦਾ ਨੀਂਹ ਪੱਥਰ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਰੱਖਿਆ ਨੀਂਹ ਪੱਥਰ
''ਸੂਬੇ ਦੀਆਂ ਸੜਕਾਂ ਨੂੰ ਨਵਾਂ ਬਣਾਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ'
ਨਿਰਮਾਣ ਕਾਰਜ 26 ਸਤੰਬਰ 2024 ਤੱਕ ਹੋਵੇਗਾ ਮੁਕੰਮਲ
9.50 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗੀ ਦਸੂਹਾ-ਕਮਾਹੀ ਦੇਵੀ ਸੜਕ
ਜੇਕਰ ਤੁਸੀਂ ਵੀ ਮਾਤਾ ਕੁਮਾਹੀ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ | ਜੀ ਹਾਂ ਹੁਣ ਮਾਤਾ ਦੇ ਦਰਬਾਰ ਜਾਣ ਵਾਲੀਆਂ ਸੰਗਤਾਂ ਨੂੰ ਟੁੱਟੇ ਭੱਜੇ ਰਾਹਾਂ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਣ ਜਾ ਰਹੀ ਹੈ | ਕਿਓਂਕਿ ਇਸ ਰਾਸਤੇ ਤੇ ਪੰਜਾਬ ਸਰਕਾਰ ਦੀ ਨਜ਼ਰ ਸੁਵੱਲੀ ਹੋਈ ਹੈ |ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਂਟੋ ਵਲੋਂ 9.50 ਕਰੋੜ ਦੀ ਲਾਗਤ ਨਾਲ ਦਸੂਹਾ-ਕਮਾਹੀ ਦੇਵੀ ਸੜਕ ਦੀ ਸਪੈਸ਼ਲ ਰਿਪੇਅਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਤੇ ਜਲਦ ਹੀ ਇਹ ਨਿਰਮਾਣ ਕਾਰਜ ਦੀ ਸ਼ੁਰੂਆਤ ਹੋਵੇਗੀ |
ਜ਼ਿਕਰ ਏ ਖਾਸ ਹੈ ਕਿ
ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਇਸ ਸੜਕ ਦੀ ਆਖਰੀ ਮੁਰੰਮਤ ਸਾਲ 2013 ਵਿੱਚ ਕੀਤੀ ਗਈ ਸੀ |
ਇਹ ਸੜਕ ਕੰਢੀ ਖੇਤਰ ਦੀ ਬਹੁਤ ਹੀ ਮਹੱਤਵਪੂਰਨ ਸੜਕ ਹੈ ਜੋ ਕਿ ਨੈਸ਼ਨਲ ਹਾਈਵੇਅ 44 ਦਸੂਹਾ ਤੋਂ ਤਲਵਾੜਾ, ਢੋਲਵਾਹਾ, ਹਰਿਆਣਾ ਰੋਡ ਕਮਾਹੀ ਦੇਵੀ ਨੂੰ ਜੋੜਦੀ ਹੈ। ਇਸ ਸੜਕ 'ਤੇ ਪਾਂਡਵ ਸਰੋਵਰ ਮੰਦਿਰ, ਮੰਦਿਰ ਬਾਬਾ ਲਾਲ ਦਿਆਲ ਜੀ ਅਤੇ ਕਮਾਹੀ ਦੇਵੀ ਮੰਦਿਰ ਵਰਗੇ ਧਾਰਮਿਕ ਅਸਥਾਨ ਸਥਿਤ ਹਨ, ਜੋ ਸਮੁੱਚੇ ਇਲਾਕੇ ਵਿੱਚ ਬਹੁਤ ਮਸ਼ਹੂਰ ਹਨ। ਇਸ ਤੋਂ ਇਲਾਵਾ ਕਰੀਬ 30-40 ਪਿੰਡਾਂ ਨੂੰ ਇਸ ਸੜਕ ਤੋਂ ਲੰਘਣਾ ਪੈਂਦਾ ਹੈ।
ਨਿਯਮਾਂ ਅਨੁਸਾਰ ਸਾਲ 2018 ਵਿੱਚ ਇਸ ਦੀ ਮੁਰੰਮਤ ਹੋਣੀ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਸੜਕ ਦੀ ਕੋਈ ਪ੍ਰਵਾਹ ਨਹੀਂ ਕੀਤੀ |
ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਇਹ ਸੜਕ ਵੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੜਕ ਦੀ ਉਸਾਰੀ ਦਾ ਕੰਮ 26 ਸਤੰਬਰ 2024 ਤੱਕ ਮੁਕੰਮਲ ਕਰ ਲਿਆ ਜਾਵੇਗਾ।
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...