Breaking- ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ, ਗੱਡੀ ਦੇ ਤੋੜੇ ਸ਼ੀਸ਼ੇ
Continues below advertisement
ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਜਲੰਧਰ-ਪਠਾਨਕੋਟ ਰੋਡ ‘ਤੇ ਪੈਂਦੇ ਚੌਂਲਾਂਗ ਟੋਲ ਪਲਾਜਾ ‘ਤੇ ਹਮਲਾ ਹੋਇਆ ਹੈ। ਫਿਲਹਾਲ ਸ਼ਰਮਾ ਨੂੰ ਕੋਈ ਸੱਟ ਨਹੀਂ ਲੱਗੀ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਅਸ਼ਵਨੀ ਸ਼ਰਮਾ ਜਲੰਧਰ ਤੋਂ ਪਠਾਨਕੋਟ ਵਾਪਸ ਆ ਰਹੇ ਸੀ ਤੇ ਅਣਪਛਾਤਿਆਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਤੇ ਗੱਡੀ 'ਤੇ ਪੱਥਰ ਮਾਰ ਕੇ ਫਰਾਰ ਹੋ ਗਏ। ਅਸ਼ਵਨੀ ਸ਼ਰਮਾ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਬੀਜੇਪੀ ਲੀਡਰਾਂ ਨੇ ਕਾਂਗਰਸ 'ਤੇ ਹਮਲੇ ਦੀ ਸਾਜਸ਼ ਦੇ ਇਲਜ਼ਾਮ ਲਗਾਏ ਹਨ।
Continues below advertisement