Punjab Cabinet ਦਾ ਪਹਿਲਾ ਵਿਸਥਾਰ ਅੱਜ, ਪੰਜ ਨਵੇਂ ਮੰਤਰੀ ਸਹੁੰ ਚੁੱਕਣਗੇ
Continues below advertisement
Punjab Cabinet Expansion: ਪੰਜਾਬ ਕੈਬਨਿਟ ਦਾ ਪਹਿਲਾ ਵਿਸਥਾਰ ਅੱਜ ਹੋਵੇਗਾ। ਭਗਵੰਤ ਮਾਨ ਦੇ ਮੰਤਰੀਮੰਡਲ ਦਾ ਵਿਸਥਾਰ ਪੰਜਾਬ ਰਾਜਭਵਨ 'ਚ ਪੰਜ ਨਵੇਂ ਮੰਤਰੀ ਸਹੁੰ ਚੁੱਕਣਗੇ। ਸ਼ਾਮ 5 ਸਹੁੰ ਚੁੱਕ ਸਮਾਗਮ ਹੋਵੇਗਾ। ਇਸ ਦੌਰਾਨ ਡਾ. ਇੰਦਰਬੀਰ ਸਿੰਘ ਨਿੱਝਰ, ਅਮਨ ਅਰੋੜਾ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੋਡਾਮਾਜਰਾ, ਅਨਮੋਲ ਗਗਨ ਮਾਨ ਅੱਜ ਸਹੁੰ ਚੁੱਕਣਗੇ। ਇਸ ਦੌਰਾਨ ਦਿੱਗਜ਼ਾਂ ਨੂੰ ਹਰਾਉਣ ਵਾਲਿਆਂ ਨੂੰ ਕੁਰਸੀ ਮਿਲਣ ਦੀ ਆਸ ਹੈ ਤੇ ਮੌਜੂਦਾ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਹੋ ਰਹੀ ਹੈ। ਮੁੱਖ ਮੰਤਰੀ ਸਣੇ ਮੌਜੂਦਾ ਵੇਲੇ ‘ਚ ਕੈਬਨਿਟ ‘ਚ 9 ਮੰਤਰੀ ਹਨ, 4 ਮੰਤਰੀ ਮਾਝਾ, 4 ਮਾਲਵਾ ਤੇ 1 ਦੋਆਬਾ ਤੋਂ ਹੈ।
Continues below advertisement