ਮੂਸਾ ਦੇ ਪਿੰਡ 'ਚ ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਹੋਇਆ ਹੰਗਾਮਾ, ਜਾਣੋ ਕੀ-ਕੀ ਹੋਇਆ
Continues below advertisement
ਪੰਜਾਬ ‘ਚ ਸਿਕਿਓਰਿਟੀ ‘ਤੇ ਵਾਰ-ਪਲਟਵਾਰ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਸੁਰੱਖਿਆ ਵਾਪਸ ਲਏ ਜਾਣ ਦੇ ਐਲਾਨ ਦੇ ਅਗਲੇ ਹੀ ਦਿਨ ਪੰਜਾਬ ਦੇ ਫੇਮਸ ਸਿੰਗਰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕਲਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸੂਬਾ ਸਰਕਾਰ ਲਗਾਤਾਰ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਹੁਣ ਸ਼ੁੱਕਰਵਾਰ 3 ਜੂਨ ਨੂੰ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ, ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮਾਨ ਸਾਹਿਬ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਦੇ ਲੋਕਾਂ ਨੇ AAP ਖ਼ਿਲਾਫ ਖੂਬ ਨਾਅਰੇਬਾਜ਼ੀ ਕੀਤੀ, ਇਸ ਦੇ ਨਾਲ ਹੀ AAP ਦੇ ਵਿਧਾਇਕ ਨੂੰ ਵੀ ਘਰ ‘ਚ ਵੜਨ ਤੋਂ ਰੋਕਿਆ AAP ਨੇ ਕਾਂਗਰਸ ‘ਤੇ ਸਿਵੇ ‘ਤੇ ਸਿਆਸਤ ਦੇ ਲਾਏ ਇਲਜ਼ਾਮ ਗਿਆ। ਇਸ ਦੇ ਨਾਲ ਹੀ ਸਿੱਧੂ ਦੀ ਮੌਤ ਦੇ ਚਾਰ ਦਿਨ ਬਾਅਦ ਆਪ ਮੁੱਖੀ ਅਰਵਿੰਦ ਕੇਜਰੀਵਾਲ ਨੇ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੂਸੇਵਾਲਾ ਮਾਮਲੇ ‘ਤੇ ਸਿਆਸਤ ਨਾ ਹੋਵੇ।
Continues below advertisement