Punjab Free Electricity - ਵਾਅਦਿਆਂ ਤੋਂ ਮੁਕਰੀ ਮਾਨ ਸਰਕਾਰ ? | @ABP Sanjha ​

Continues below advertisement

ਵਾਅਦਿਆਂ ਤੋਂ ਮੁਕਰੀ ਮਾਨ ਸਰਕਾਰ ? ਮੁਫ਼ਤ ਬਿਜਲੀ ਦੇਣ ਦਾ ਵਾਅਦਾ ਰਹਿ ਗਿਆ ਅਧੂਰਾ ? - ਲੋਕ ਲੱਭ ਰਹੇ ਨੇ ਮਾਨ ਸਾਬ ਦੀਆਂ ਗ੍ਰੰਟੀਆਂ-ਵਰੰਟੀਆਂ ਵਾਲੇ ਕਾਰਡ !!! ਪੰਜਾਬ 'ਚ ਹਰ ਵਰਗ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਜਿਸ ਨੂੰ ਆਪਣਾ ਵਾਅਦਾ ਵਫਾ ਕਰਨਾ ਮਹਿੰਗਾ ਪੈਂਦਾ ਨਜ਼ਰ ਆ ਰਿਹਾ ਹੈ | ਦਰਅਸਲ ਪਹਿਲਾਂ ਹਰ ਵਰਗ ਨੂੰ ਮੁਫ਼ਤ ਬਿਜਲੀ ਦੇਣ ਦੀ ਗੱਲ ਤੇ ਹੁਣ ਕੁਝ ਸ਼ਰਤਾਂ ਤਹਿਤ ਬਿਜਲੀ ਦੇਣ ਦੀ ਗੱਲ ਸਰਕਾਰ ਦੇ ਇਸ ਯੂ ਟਰਨ ਕਾਰਨ ਲੋਕ ਖ਼ਾਸੇ ਨਾਰਾਜ਼ ਹਨ | ਖਾਸ ਕਰ ਜਨਰਲ ਕੈਟੇਗਰੀ ਦੇ ਉਹ ਲੋਕ ਜਿਨ੍ਹਾਂ ਨੇ ਮੁਫ਼ਤ ਬਿਜਲੀ ਲਈ 'ਆਪ' ਨੂੰ ਵੋਟ ਤਾਂ ਪਾਈ ਲੇਕਿਨ ਹੁਣ ਫਾਇਦਾ ਹੁੰਦਾ ਵਿਖਾਈ ਨਹੀਂ ਦੇ ਰਿਹਾ | ਉਧਰ ਜੇਕਰ ਗੱਲ ਕੀਤੀ ਜਾਵੇ ਮਾਨ ਸਰਕਾਰ ਦੀ ਤਾਂ ਉਨ੍ਹਾਂ ਲਈ ਇਹ ਵਾਅਦਾ ਪੂਰਾ ਕਰਨਾ ਗਲੇ ਦੀ ਹੱਡੀ ਬਣ ਗਿਆ ਜਾਂ ਕਹਿ ਲਓ ਮਾਨ ਸਰਕਾਰ ਲਈ ਇਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ ਵਾਲੀ ਸਥਿਤੀ ਬਣ ਗਈ ਹੈ | ਕਿਓਂਕਿ ਜੇਕਰ ਸਰਕਾਰ ਵਾਅਦਾ ਪੂਰਾ ਨਹੀਂ ਕਰਦੀ ਤਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਵੇਗੀ ਤੇ ਜੇਕਰ ਵਾਅਦਾ ਪੂਰਾ ਕਰਦੀ ਹੈ ਤਾਂ ਵਿੱਤੀ ਬੋਝ ਇੰਨਾ ਵੱਧ ਜਾਵੇਗਾ ਕਿ ਸਰਕਾਰ ਤਾਂਬੇ ਨਹੀਂ ਆਵੇਗੀ | ਜੇਕਰ ਮਾਨ ਸਰਕਾਰ ਆਪਣੀਆਂ ਨਵੀਆਂ ਸ਼ਰਤਾਂ ਨਾਲ ਵੀ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੀ ਸਬਸਿਡੀ ਦਿੰਦੀ ਹੈ ਤਾਂ ਪੰਜਾਬ 'ਚ 68 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ | ਪਰ ਇਸ ਦੇ ਨਾਲ ਪੰਜਾਬ ਸਰਕਾਰ 'ਤੇ ਕਰੀਬ ਪੰਜ ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਬੋਝ ਪਵੇਗਾ | ਉਥੇ ਹੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਕ ਘਰ ਵਿਚ ਦੂਜਾ ਮੀਟਰ ਲਗਵਾਉਣ ਵਾਲਿਆਂ ਦੀ ਹੋੜ ਵੀ ਲਗ ਸਕਦੀ ਹੈ ਕਿਓਂਕਿ | ਇਸ ਸਹੂਲਤ ਦਾ ਐਲਾਨ ਹੋਣ ਤੋਂ ਬਾਅਦ ਪੰਜਾਬ 'ਚ 50 ਹਜ਼ਾਰ ਤੋਂ ਜ਼ਿਆਦਾ ਖਪਤਕਾਰਾਂ ਨੇ ਇਕ ਘਰ 'ਚ ਦੂਜਾ ਮੀਟਰ ਲਗਵਾਉਣ ਲਈ ਪਾਵਰਕਾਮ ਕੋਲ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ | ਲੋਕਾਂ ਨੇ ਇਹ ਰਸਤਾ ਇਸ ਕਰਕੇ ਵੀ ਲੱਭ ਲਿਆ ਹੈ ਕਿਓਂਕਿ ਜੇਕਰ ਇਕ ਮੀਟਰ ਦੇ ਦੋ ਮਹੀਨੇ 'ਚ 300 ਤੋਂ ਜ਼ਿਆਦਾ ਯੂਨਿਟ ਹੋ ਜਾਣਗੇ ਪਰ ਜੇ ਉਹ ਦੂਜਾ ਮੀਟਰ ਲਗਵਾ ਲੈਣਗੇ ਤਾਂ ਉਨ੍ਹਾਂ ਨੂੰ ਮੁਫਤ ਬਿਜਲੀ ਦਾ ਫਾਇਦਾ ਮਿਲੇਗਾ | ਇੰਨਾ ਹੀ ਨਹੀੰ ਪੰਜਾਬ ਸਰਕਾਰ ਦੇ ਦੂਜੇ ਨੋਟੀਫਿਕੇਸ਼ਨ 'ਚ ਚੰਨੀ ਸਰਕਾਰ ਦੀ ਸੱਤ ਕਿਲੋਵਾਟ ਤੱਕ ਦੇ ਖਪਤਕਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਦੇਣ ਵਾਲੀ ਸਹੂਲਤ ਨੂੰ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ¢ ਪੰਜਾਬ ਸਰਕਾਰ ਇਸ ਸਹੂਲਤ ਲਈ ਵੀ ਪਾਵਰਕਾਮ ਨੂੰ 1300 ਕਰੋੜ ਰੁਪਏ ਦੀ ਅਦਾਇਗੀ ਕਰੇਗੀ ¢ ਸੋ ਕੁਲ ਮਿਲਾ ਕੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਸ਼ੁਰੂ ਹੋਣ ਨਾਲ ਪੰਜਾਬ ਸਰਕਾਰ ਦਾ ਬਿਜਲੀ ਦਾ ਬਿੱਲ 19 ਹਜ਼ਾਰ ਕਰੋੜ ਰੁਪਏ ਦੇ ਕਰੀਬ ਪਹੁੰਚ ਜਾਵੇਗਾ ਜੋ ਹੁਣ ਤੱਕ ਦੀ ਸਬਸਿਡੀ ਲਈ ਸਭ ਤੋਂ ਵੱਡੀ ਰਕਮ ਹੋਵੇਗੀ | ਪਰ ਇਸ ਦੇ ਨਾਲ ਪੰਜਾਬ ਸਰਕਾਰ ਦਾ ਬਜਟ ਵੀ ਹਿੱਲ ਜਾਵੇਗਾ | ਉਧਰ ਇਸ ਮਸਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ।ਵਿਰੋਧੀਆਂ ਦਾ ਕਹਿਣਾ ਹੈ ਕਿ 'ਆਮ ਆਦਮੀ ਪਾਰਟੀ' ਨੇ ਚੋਣਾਂ ਤੋਂ ਪਹਿਲਾਂ ਮੁਫਤ ਬਿਜਲੀ ਦਾ ਐਲਾਨ ਕੀਤਾ ਸੀ। ਸਰਕਾਰ ਬਣਨ ਮਗਰੋਂ ਇਸ ਉੱਪਰ ਸ਼ਰਤਾਂ ਲਾ ਦਿੱਤੀਆਂ ਹਨ ਜੋ ਕਿ ਲੋਕਾਂ ਨਾਲ ਧੋਖਾ ਹੈ। ਕਾਂਗਰਸ ਤੇ ਅਕਾਲੀ ਦਲ ਨੇ ‘ਆਪ’ ਸਰਕਾਰ ਵੱਲੋਂ ਜਾਰੀ ਸਵੈ-ਘੋਸ਼ਣਾ ਪੱਤਰ ਦੀਆਂ ਸ਼ਰਤਾਂ ਉੱਪਰ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੀ ਕੋਈ ਸ਼ਰਤ ਨਹੀਂ ਸੀ। ਤੇ ਹੁਣ ਪੰਜਾਬੀਆਂ ਨਾਲ ਧੋਖਾ ਹੋਇਆ ਹੈ। ਹਾਲਾਂਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਦੇਖਣਾ ਹੋਏਗਾ ਮਾਨ ਸਰਕਾਰ ਇਸ ਮੁਸੀਬਤ 'ਚੋ ਕਿੰਝ ਨਿਕਲਦੀ ਹੈ | #cmbhagwantmaan #kejriwal #punjabfreelectricity #punjabnews #bhagwantmaan #freeelectricity

Continues below advertisement

JOIN US ON

Telegram