Punjab governor ਨੇ CM Mann ਤੋਂ 27 ਸਤੰਬਰ ਦੇ assembly session ਦਾ ਮੰਗਿਆ ਵੇਰਵਾ
ਸੈਸ਼ਨ ਨੂੰ ਲੈਕੇ ਮਾਨ ਸਰਕਾਰ ਅਤੇ ਰਾਜਪਾਲ ਵਿਚਾਲੇ ਤਲਖੀ ਹੋਰ ਵਧਦੀ ਜਾ ਰਹੀ ਹੈ... ਰਾਜਪਾਲ ਨੇ ਹੁਣ ਸਰਕਾਰ ਵੱਲੋਂ 27 ਸਤੰਬਰ ਨੂੰ ਮੁੜ ਸੱਦੇ ਸੈਸ਼ਨ ਦੀ ਬਿਜ਼ਨੈੱਸ ਡਿਟੇਲ ਮੰਗੀ ਹੈ...ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ 75 ਸਾਲਾਂ ਚ ਕਦੇ ਅਜਿਹਾ ਨਹੀਂ ਹੋਇਆ.... ਇਸ ਤੋਂ ਪਹਿਲਾਂ ਰਾਜਪਾਲ ਨੇ 22 ਸਤੰਬਰ ਨੂੰ ਸਰਕਾਰ ਵੱਲੋਂ ਭਰੋਸਗੀ ਮਤਾ ਲਿਆਉਣ ਲਈ ਸੱਦਿਆ ਇੱਕ ਦਿਨਾ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ ਸੀ... ਸੈਸ਼ਨ ਰੱਦ ਕਰਨ ਪਿੱਛੇ ਤਰਕ ਦਿੱਤਾ ਗਿਆ ਕਿ ਸਿਰਫ ਭਰੋਸਗੀ ਮਤਾ ਲਿਆਉਣ ਦੀ ਕਾਨੂੰਨੀ ਚ ਤਜਵੀਜ਼ ਨਹੀਂ...ਜਿਸ ਤੋਂ ਬਾਅਦ ਸਰਕਾਰ ਨੇ 27 ਸਤੰਬਰ ਨੂੰ ਮੁੜ ਤੋਂ ਸੈਸ਼ਨ ਸੱਦਿਆ...ਪਰ ਹੁਣ ਰਾਜਪਾਲ ਨੇ ਮਾਨ ਸਰਕਾਰ ਤੋਂ ਪੁੱਛਿਆ ਕਿ ਕਿਹੜੇ ਮੁੱਦਿਆਂ ਨੂੰ ਲੈਕੇ ਇਹ ਸੈਸ਼ਨ ਸੱਦਿਆ ਗਿਆ.... ਤਾਂ ਜਵਾਬ ਮੁੱਖ ਮੰਤਰੀ ਨੇ ਦਿੰਦਿਆਂ ਕਿਹਾ ਕਿ ਸੈਸ਼ਨ ਸੱਦਣ ਤੋਂ ਪਹਿਲਾਂ ਰਾਜਪਾਲ ਨੂੰ ਇਸ ਬਾਬਤ ਜਾਣਕਾਰੀ ਦੇਣਾ ਮਹਿਜ਼ ਰਸਮੀ ਹੁੰਦੀ.... ਵਿਧਾਨਸਭਾ ਚ ਕਿਹੜੇ ਮੁੱਦਿਆਂ ਤੇ ਚਰਚਾ ਹੋਣੀ ਹੈ ਇਹ ਬਿਜ਼ਨੈੱਸ ਐਡਵਾਇਜ਼ਰੀ ਕਮੇਟੀ ਅਤੇ ਸਪੀਕਰ ਵੱਲੋਂ ਤੈਅ ਕੀਤਾ ਜਾਂਦਾ.