Punjab Headline: ਵੇਖੋ 29 ਜੂਨ ਦੀਆਂ ਵੱਡੀਆਂ ਖ਼ਬਰਾਂ, ਏਬੀਪੀ ਸਾਂਝਾ 'ਤੇ

Continues below advertisement

ਮਹੀਨਾ ਪੂਰਾ, ਇਨਸਾਫ ਅਧੂਰਾ: ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੂਰਾ ਹੋਇਆ ਇੱਕ ਮਹੀਨਾ..ਅਜੇ ਤੱਕ ਪੁਲਿਸ ਦੀ ਜਾਂਚ ਅਧੂਰੀ, ਸਾਰੇ ਸ਼ੂਟਰਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਪੁਲਿਸ.....

ਲਾਰੈਂਸ ਤੋਂ ਪੁੱਛਗਿੱਛ ਜਾਰੀ, ਹੁਣ ਜੱਗੂ ਦੀ ਵਾਰੀ: ਲਾਰੈਂਸ ਦੇ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੂੰ ਵੀ ਪੰਜਾਬ ਲਿਆਏਗੀ ਪੁਲਿਸ, ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਦਿੱਤਾ ਜੱਗੂ ਦਾ ਟ੍ਰਾਂਜਿਟ ਰਿਮਾਂਡ

ਸਦਨ ‘ਚ ਬੱਸਾਂ ‘ਤੇ ਬਹਿਸ: ਸਦਨ 'ਚ ਏਅਰਪੋਰਟ ਨੂੰ ਜਾਣ ਵਾਲੀਆਂ ਬੱਸਾਂ ਤੇ ਬਹਿਸ, ਕਾਂਗਰਸ ਦਾ ਇਲਜ਼ਾਮ-13 ਵਾਰ ਚਿੱਠੀ ਭੇਜਣ ਤੇ ਵੀ ਕੇਜਰੀਵਾਲ ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ, ਟ੍ਰਾਂਸਪੋਰਟ ਮੰਤਰੀ ਦਾ ਜਵਾਬ-ਕਾਂਗਰਸ ਨੇ 5 ਸਾਲ ਨਹੀਂ ਸਿਰਫ ਆਖਰੀ ਦੋ ਮਹੀਨਿਆਂ ਚ ਕੀਤੀ ਕੋਸ਼ਿਸ਼

ਲਾਰੈਂਸ ਨੂੰ VIP ਟ੍ਰੀਟਮੈਂਟ ?: ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਤੇ ਚੁੱਕੇ ਸਵਾਲ, ਪੁਲਿਸ ਤੇ ਗੈਂਗਸਟਰ ਲੌਰੈਂਸ ਨੂੰ VIP ਦੀ ਤਰ੍ਹਾਂ ਟ੍ਰੀਟ ਕਰਨ ਦੇ ਲਾਏ ਇਲਜ਼ਾਮ , ਬੋਲੇ-ਲੋਕਾਂ ਚ ਜਾਂਦਾ ਗਲਤ ਸੁਨੇਹਾ, ਨੋਟਿਸ ਲਵੇ ਸਰਕਾਰ

ਗੈਂਗਸਟਰ ਖੂੰਖਾਰ, ਵਾਰਡਰ ਨਾਲ ਕੁੱਟਮਾਰ: ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਗੈਂਗਸਟਰਾਂ ਨੇ ਵਾਰਡਨ ਨਾਲ ਕੀਤੀ ਕੁੱਟਮਾਰ,ਮੋਬਾਈਲ ਹੋਇਆ ਸੀ ਬਰਾਮਦ, ਜੇਲ੍ਹ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼

Continues below advertisement

JOIN US ON

Telegram