Punjab News: ਵੇਖੋ ਪੰਜਾਬ ਦੀਆਂ ਕੁਝ ਅਹਿਮ ਖ਼ਬਰਾਂ 'ਚ ਦਿੱਲੀ-ਜੰਮੂ ਕਟੜਾ NH 'ਤੇ ਕਿਸਾਨਾਂ ਦਾ ਪ੍ਰਦਰਸ਼ਨ, ਸਿਰਫ ABP Sanjha 'ਤੇ
ਵੱਖ ਵਿਧਾਨ ਸਭਾ ਦੇ ਮੁੱਦੇ 'ਤੇ ਘਿਰੇ ਭਗਵੰਤ ਮਾਨ
ਚੰਡੀਗੜ੍ਹ ਦੇ ਮੁੱਦੇ 'ਤੇ CM ਕਰਨ ਸਟੈਂਡ ਸਪੱਸ਼ਟ- ਅਕਾਲੀ ਦਲ... '20 ਜੁਲਾਈ ਤੱਕ CM ਨੂੰ ਜਵਾਬ ਦੇਣ ਲਈ ਲਿਖੀ ਚਿੱਠੀ'... 'ਵੱਖ ਵਿਧਾਨ ਸਭਾ ਮੰਗ ਕੇ ਚੰਡੀਗੜ੍ਹ ਤੋਂ ਆਪਣਾ ਹੱਕ ਛੱਡ ਰਹੇ CM'... 19 ਜੁਲਾਈ ਨੂੰ ਬੰਦੀ ਸਿੱਖਾਂ ਨੂੰ ਲੈ ਕੇ ਦਿੱਲੀ 'ਚ ਧਰਨਾ-ਚੰਦੂਮਾਜਰਾ
ਦਿੱਲੀ-ਜੰਮੂ ਕਟੜਾ NH 'ਤੇ ਕਿਸਾਨਾਂ ਦਾ ਪ੍ਰਦਰਸ਼ਨ
ਮੁਆਵਜ਼ਾ ਨਾ ਮਿਲਣ ਖਿਲਾਫ ਰੋਸ ਪ੍ਰਦਰਸ਼ਨ... ਪ੍ਰਸਾਸ਼ਨ ਤੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਵਿਧਾਨਸਭਾ 'ਤੇ CM ਮਾਨ ਦਾ ਸਟੈਂਡ ਹਰਿਆਣਾ ਦੇ ਸਪੀਕਰ ਨੂੰ ਪਸੰਦ !
ਪੰਜਾਬ ਦੀ ਵਿਧਾਨਸਭਾ ਲਈ ਵੱਖਰੀ ਜ਼ਮੀਨ ਮੰਗਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦਾ ਜਿੱਥੇ ਪੰਜਾਬ ਦੀਆਂ ਤਮਾਮ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਤਾਂ ਉਧਰ ਹਰਿਆਣਾ ਦੇ ਸਪੀਕਰ ਨੇ ਮਾਨ ਦੇ ਸਟੈਂਡ ਦਾ ਸਵਾਗਤ ਕੀਤਾ... ਹਰਿਆਣਾ ਨੂੰ ਵਿਧਆਨਸਭਾ ਲਈ ਵੱਖਰੀ ਜ਼ਮੀਨ ਅਲਾਟ ਹੋਣ ਤੇ ਪੰਜਾਬ ਚ ਹੋ ਰਹੇ ਵਿਰੋਧ ਤੇ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਹਰਿਆਣਾ ਨੂੰ ਜ਼ਮੀਨ ਦੇਣ ਦਾ ਸਮਰਥਨ ਕਰ ਰਹੇ ਨੇ...ਕਿਉਂਕਿ ਉਨਾਂ ਖੁਦ ਪੰਜਾਬ ਦੀ ਵਿਧਾਨਸਭਾ ਲਈ ਵੱਖਰੀ ਜ਼ਮੀਨ ਦੀ ਮੰਗ ਕੀਤੀ ਹੈ....ਦਰਅਸਲ ਕੇਂਦਰ ਨੇ ਹਰਿਆਣਾ ਲਈ ਵੱਖਰੀ ਵਿਧਆਨਸਭਾ ਲਈ ਜ਼ਮੀਨ ਅਲਾਟ ਕਰ ਦਿੱਤੀ ਹੈ ਪਰ ਪੰਜਾਬ ਚ ਮੰਗ ਹੋ ਰਹੀ ਹੈ ਕਿ ਇਹ ਜ਼ਮੀਨ ਚੰਡੀਗੜ੍ਹ ਦੀ ਥਾਂ ਹਰਿਆਣਾ ਚ ਅਲਾਟ ਹੋਵੇ...ਉਧਰ ਹਰਿਆਣਾ ਨੂੰ ਜ਼ਮੀਨ ਮਿਲਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਵਿਧਾਨਸਭਾ ਲਈ ਵੀ ਵੱਖਰੀ ਜ਼ਮੀਨ ਦੀ ਮੰਗ ਕਰ ਚੁੱਕੇ ਨੇ...ਹਾਲਾਂਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਮੁੱਖ ਮੰਤਰੀ ਦੇ ਇਸ ਬਿਆਨ ਦਾ ਵਿਰੋਧ ਕਰ ਰਹੀਆਂ