CM ਮਾਨ ਦੇ ਜ਼ਿਲ੍ਹੇ ਦੇ ਸਕੂਲ 'ਚ ਅਧਿਆਪਕ ਨਹੀਂ,ਗੁੱਸੇ 'ਚ ਪਿੰਡ ਵਾਲੇ
ਸੰਗਰੂਰ: ਲਹਿਰਾਗਾਗਾ ਨੇੜਲੇ ਪਿੰਡ ਲੇਹਲ ਖੁਰਦ ਵਿੱਚ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਨਾ ਪੜ੍ਹਦੇ ਦੇਖ ਕੇ ਦੁਖੀ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਲਗਾ ਕੇ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਸਕੂਲ ਵਿੱਚ ਹੀ ਡੱਕ ਦਿੱਤਾ। ਪਿੰਡ ਵਾਸੀਆਂ ਨੇ ਸਕੂਲ ਦੇ ਸਾਹਮਣੇ ਸਕੂਲ ਬੰਦ ਕਰਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਪ੍ਰੇਸ਼ਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕ ਥੋੜ੍ਹੇ ਹੀ ਹਨ, ਬੱਚੇ ਜ਼ਿਆਦਾ ਹਨ, ਉਨ੍ਹਾਂ ਦੀ ਪੜ੍ਹਾਈ ਬਿਲਕੁਲ ਵੀ ਨਹੀਂ ਹੋ ਰਹੀ, ਸਿਰਫ਼ ਇਕੱਠੇ ਕਰਕੇ ਬੈਠਾ ਲਿਆ ਜਾਂਦਾ ਹੈ।
ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀਆਂ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਪਿੰਡ ਦਾ ਇਹ ਸਰਕਾਰੀ ਸਕੂਲ ਹੈ। ਇੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਨਹੀਂ, ਇੱਥੇ ਜ਼ਿਆਦਾ ਬੱਚੇ ਹਨ ਅਤੇ ਇੱਥੇ 1-2 ਅਧਿਆਪਕ ਹਨ, ਉਹ ਬੱਚਿਆਂ ਨੂੰ ਕਾਬੂ ਕਰਕੇ ਸਿਰਫ ਬੈਠਾ ਪਾਉਂਦੇ ਹਨ। ਉਨ੍ਹਾਂ ਨੂੰ ਪਤਾ ਲਗਾ ਹੈ ਕਿ ਇੱਥੇ ਪੜ੍ਹਾਈ ਬਿਲਕੁਲ ਵੀ ਨਹੀਂ ਹੁੰਦੀ। ਅਸੀਂ ਕਈ ਵਾਰ ਅਧਿਆਪਕਾਂ ਦੀ ਮੰਗ ਰੱਖ ਚੁੱਕੇ ਹਾਂ ਪਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ।
ਜਿਸ ਕਾਰਨ ਅੱਜ ਅਸੀਂ ਸਕੂਲ ਨੂੰ ਤਾਲਾ ਲਗਾ ਕੇ ਸਕੂਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਹੈ। ਸਭ ਤੋਂ ਜਰੂਰੀ ਗੱਲ ਜੇ ਸਾਡੇ ਬੱਚੇ।ਜੇ ਪੜਾਈ ਨਾ ਹੋਈ ਤਾਂ ਉਹਨਾਂ ਦੀ ਜਿੰਦਗੀ ਦਾ ਕੀ ਬਣੇਗਾ,ਸਰਕਾਰ ਸਕੂਲ ਦੇ ਅੱਗੇ ਬੋਰਡ ਲਗਾ ਕੇ ਸਮਾਰਟ ਸਕੂਲ ਬਣਾ ਦਿੰਦੀ ਹੈ,ਪਰ ਇਮਾਰਤ ਨੂੰ ਬਾਹਰੋਂ ਸਮਾਰਟ ਬਣਾਉਣ ਦਾ ਕੀ ਫਾਇਦਾ, ਉਨ੍ਹਾਂ ਕਿਹਾ ਕਿ ਜਦੋਂ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਨਹੀਂ ਹੋਣਗੇ।
ਇਸ ਸਬੰਧੀ ਜਦੋਂ ਸਕੂਲ ਵਿੱਚ ਬੰਦ ਪਏ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੀਡੀਆ ਕਰਮੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪਿੰਡ ਵਾਸੀਆਂ ਦਾ ਅਧਿਕਾਰ ਹੈ ਕਿ ਉਹ ਸਰਕਾਰ ਦੇ ਖਿਲਾਫ ਜਾਂ ਸਕੂਲ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਰ ਉਨ੍ਹਾਂ ਨੇ ਸਾਨੂੰ ਕਿਉਂ ਅੰਦਰ ਬੰਦ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਗੱਲ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਹਾਂ ਕਿ ਸਾਡੇ ਕੋਲ ਅਧਿਆਪਕਾਂ ਦੀ ਘਾਟ ਹੈ, ਸਾਨੂੰ ਅਧਿਆਪਕ ਦਿੱਤੇ ਜਾਣ, ਪਰ ਸਰਕਾਰ ਕੋਲ ਅਧਿਆਪਕ ਨਹੀਂ ਹਨ। ਇਸ ਵਿੱਚ ਸਾਡਾ ਕੀ ਕਸੂਰ ਹੈ।