Independence Day ਦੇ ਮੱਦੇਨਜ਼ਰ ਸਰਹੱਦੀ ਖੇਤਰਾਂ 'ਤੇ ਪੰਜਾਬ ਪੁਲਿਸ ਨੇ ਚੱਲਾਈ ਵਿਸ਼ੇਸ਼ ਮੁਹਿੰਮ

Continues below advertisement

ਪੰਜਾਬ ਪੁਲਿਸ (Punjab Police) ਨੇ ਸਰਹੱਦੀ ਖੇਤਰਾਂ 'ਚ ਵਿਸ਼ੇਸ਼ ਚੌਕਸੀ ਮੁਹਿੰਮ (checking campaign)  ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਅੰਮ੍ਰਿਤਸਰ ਜਿਲ੍ਹੇ (Amritsar) ਦੇ ਵੱਖ ਵੱਖ ਸਰਹੱਦੀ ਖੇਤਰਾਂ 'ਚ ਵਿਸ਼ੇਸ਼ ਨਾਕੇਬੰਦੀ ਕਰਕੇ ਸੜਕ ਰਾਹੀਂ ਲੰਘਣ ਵਾਲੇ ਵਾਹਨਾਂ ਤੇ ਰਾਹਗੀਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਨਿਗਰਾਨੀ 'ਚ ਬੀਐਸਐਫ ਦੇ ਅਧਿਕਾਰੀ ਤੇ ਜਵਾਨ ਵੀ ਸ਼ਾਮਲ ਹਨ। ਪੁਲਿਸ ਵੱਲੋਂ ਹਰੇਕ ਨਾਕੇ 'ਤੇ ਡੀਅੇੈਸਪੀ ਪੱਧਰ ਦੇ ਅਧਿਕਾਰੀ ਤੈਨਾਤ ਕੀਤੇ ਗਏ ਹਨ। ਸਰਹੱਦੀ ਖੇਤਰਾਂ ਦੇ ਸੱਤ ਜਿਲਿਆਂ 'ਚ ਪੁਲਿਸ ਵੱਲੋਂ ਖਾਸ ਚੌਕਸੀ ਮੁਹਿੰਮ ਚਲਾਈ ਜਾ ਰਹੀ ਹੈ, ਜਿੱਥੇ ਹਰ ਜਿਲ੍ਹੇ 'ਚ ਆਈਜੀ ਅਤੇ ਸਬੰਧਿਤ ਜਿਲ੍ਹੇ ਦੇ ਅੇੈਸਅੇੈਸਪੀ ਨਾਕਿਆਂ ਦੀ ਜਾਂਚ ਕਰ ਰਹੇ ਹਨ। ਏਡੀਜੀਪੀ ਨਰੇਸ਼ ਅਰੋੜਾ ਨੇ ਦੱਸਿਆ ਕਿ ਪੁਲਿਸ ਵੱਲੋਂ ਸਰਹੱਦੀ ਖੇਤਰ 'ਚ ਦੇਸ਼ ਵਿਰੋਧੀ ਗਤੀਵਿਧੀਆਂ 'ਤੇ ਰੋਕ ਲਗਾਉਣ ਦੇ ਮਕਸਦ ਨਾਲ ਅਜਿਹੀਆਂ ਮੁਹਿੰਮਾਂ ਦਾ ਆਗਾਜ ਕੀਤਾ ਗਿਆ ਹੈ, ਜੋ ਭਵਿੱਖ 'ਚ ਵੀ ਜਾਰੀ ਰਹਿਣਗੀਆਂ। ਅਰੋੜਾ ਮੁਤਾਬਕ ਸਰਹੱਦੀ ਖੇਤਰ 'ਚ ਡਰੋਨ ਗਤੀਵਿਧੀਆਂ ਇੱਕ ਵੱਡਾ ਚੈਲੇਂਜ ਹੈ, ਜਿਸ ਨੂੰ ਰੋਕਣ ਲਈ ਸਾਡੀਆ ਦੇਸ਼ ਦੀਆਂ ਏਜੰਸੀਆਂ ਆਪੋ ਆਪਣੇ ਪੱਧਰ 'ਤੇ ਤਕਨੀਕੀ ਪੱਧਰ 'ਤੇ ਲੱਗੀਆਂ ਹੋਈਆਂ ਹਨ। 15 ਅਗਸਤ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਵੱਲੋੰ ਅਗਲੇ ਦਿਨਾਂ 'ਚ ਹੋਰ ਚੌਕਸੀ ਵਧਾਈ ਜਾਵੇਗੀ ਤੇ ਅਜਿਹੀਆਂ ਮੁਹਿੰਮਾਂ ਹੋਰ ਅੱਗੇ ਵਧਾਈਆਂ ਜਾਣਗੀਆਂ।

Continues below advertisement

JOIN US ON

Telegram