Abp sanjha ਦੀ ਖ਼ਬਰ ਦਾ ਅਸਰ - ਲਹਿਰਾਗਾਗਾ 'ਚ ਪ੍ਰਦਰਸ਼ਨਕਾਰੀਆਂ ਨੇ ਚੁੱਕਿਆ ਧਰਨਾ
Abp sanjha ਦੀ ਖ਼ਬਰ ਦਾ ਅਸਰ - ਲਹਿਰਾਗਾਗਾ 'ਚ ਪ੍ਰਦਰਸ਼ਨਕਾਰੀਆਂ ਨੇ ਚੁੱਕਿਆ ਧਰਨਾ
ਸੰਗਰੂਰ: ਲਹਿਰਾਗਾਗਾ ਨੇੜਲੇ ਪਿੰਡ ਲੇਹਲ ਖੁਰਦ ਵਿੱਚ ਸਰਕਾਰੀ ਸਕੂਲ ਨੂੰ ਤਾਲੇ ਜੜ੍ਹ ਕੇ ਰੋਸ ਜਤਾ ਰਹੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਦਿੱਤਾ ਹੈ। ਐੱਸਡੀਐੱਮ ਵੱਲੋਂ ਉਹਨਾਂ ਦੀ ਮੰਗਾਂ 'ਤੇ ਦਿਵਾਏ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਧਰਨਾ ਚੁੱਕਣ ਦਾ ਐਲਾਨ ਕੀਤਾ ਗਿਆ , ਹਾਲਾਂਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਭਲਕੇ ਨਵੇਂ ਅਧਿਆਪਕ ਦੀ ਜੁਆਇਨਿੰਗ ਤੋਂ ਬਾਅਦ ਹੀ ਤਾਲੇ ਖੋਲ੍ਹੇ ਜਾਣਗੇ ਪਰ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਸਕੂਲ ਨੂੰ ਲੱਗੇ ਤਾਲੇ ਵੀ ਖੋਲ੍ਹ ਦਿੱਤੇ ਗਏ। ਉਹਨਾਂ ਕਿਹਾ ਕਿ ਸਰਕਾਰ ਨੂੰ ਭਰਤੀ ਕਰਨੀ ਪਵੇਗੀ ਨਹੀਂ ਤਾਂ ਦੂਜੇ ਸਕੂਲਾਂ 'ਚ ਵੀ ਪ੍ਰਦਰਸ਼ਨ ਕਰਨਗੇ।
ਦਸ ਦਈਏ ਕਿ ਲਹਿਰਾਗਾਗਾ ਨੇੜਲੇ ਪਿੰਡ ਲੇਹਲ ਖੁਰਦ ਵਿੱਚ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਨਾ ਪੜ੍ਹਦੇ ਦੇਖ ਕੇ ਦੁਖੀ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਲਗਾ ਕੇ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਸਕੂਲ ਵਿੱਚ ਹੀ ਡੱਕ ਦਿੱਤਾ ਸੀ। ਪਿੰਡ ਵਾਸੀਆਂ ਨੇ ਸਕੂਲ ਦੇ ਸਾਹਮਣੇ ਸਕੂਲ ਬੰਦ ਕਰਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਪ੍ਰੇਸ਼ਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕ ਥੋੜ੍ਹੇ ਹੀ ਹਨ, ਬੱਚੇ ਜ਼ਿਆਦਾ ਹਨ, ਉਨ੍ਹਾਂ ਦੀ ਪੜ੍ਹਾਈ ਬਿਲਕੁਲ ਵੀ ਨਹੀਂ ਹੋ ਰਹੀ, ਸਿਰਫ਼ ਇਕੱਠੇ ਕਰਕੇ ਬੈਠਾ ਲਿਆ ਜਾਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਇਹ ਸਰਕਾਰੀ ਸਕੂਲ ਹੈ। ਇੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਹੀ ਨਹੀਂ, ਇੱਥੇ ਜ਼ਿਆਦਾ ਬੱਚੇ ਹਨ ਅਤੇ ਇੱਥੇ 1-2 ਅਧਿਆਪਕ ਹਨ, ਉਹ ਬੱਚਿਆਂ ਨੂੰ ਕਾਬੂ ਕਰਕੇ ਸਿਰਫ ਬੈਠਾ ਪਾਉਂਦੇ ਹਨ। ਉਨ੍ਹਾਂ ਨੂੰ ਪਤਾ ਲਗਾ ਹੈ ਕਿ ਇੱਥੇ ਪੜ੍ਹਾਈ ਬਿਲਕੁਲ ਵੀ ਨਹੀਂ ਹੁੰਦੀ। ਅਸੀਂ ਕਈ ਵਾਰ ਅਧਿਆਪਕਾਂ ਦੀ ਮੰਗ ਰੱਖ ਚੁੱਕੇ ਹਾਂ ਪਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਜਿਸ ਦੇ ਖਿਲਾਫ ਪਿਛਲੇ ਚਾਰ ਦਿਨਾਂ ਤੋਂ ਉਹਨਾਂ ਵੱਲੋਂ ਧਰਨਾ ਲਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਹੈ। ਸਭ ਤੋਂ ਜਰੂਰੀ ਗੱਲ ਜੇ ਸਾਡੇ ਬੱਚੇ।ਜੇ ਪੜਾਈ ਨਾ ਹੋਈ ਤਾਂ ਉਹਨਾਂ ਦੀ ਜਿੰਦਗੀ ਦਾ ਕੀ ਬਣੇਗਾ,ਸਰਕਾਰ ਸਕੂਲ ਦੇ ਅੱਗੇ ਬੋਰਡ ਲਗਾ ਕੇ ਸਮਾਰਟ ਸਕੂਲ ਬਣਾ ਦਿੰਦੀ ਹੈ,ਪਰ ਇਮਾਰਤ ਨੂੰ ਬਾਹਰੋਂ ਸਮਾਰਟ ਬਣਾਉਣ ਦਾ ਕੀ ਫਾਇਦਾ, ਉਨ੍ਹਾਂ ਕਿਹਾ ਕਿ ਜਦੋਂ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਨਹੀਂ ਹੋਣਗੇ।