Gangster lawrence Bishnoi ਨੂੰ ਸਵੇਰੇ 7 ਵਜੇ ਅਦਾਲਤ 'ਚ ਕੀਤਾ ਪੇਸ਼
Punjab News: ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਮਲੋਟ ਪੁਲਿਸ ਚਾਰ ਹੋਰ ਦਿਨ ਪੁੱਛਗਿੱਛ ਕਰੇਗੀ। ਅੱਜ ਸਵੇਰੇ 7 ਵਜੇ ਲਾਰੈਂਸ ਨੂੰ ਮਲੋਟ ਅਦਾਲਤ 'ਚ ਪੇਸ਼ ਕੀਤਾ ਗਿਆ । ਰਣਜੀਤ ਰਾਣਾ ਕਤਲਕਾਂਡ ਮਾਮਲੇ 'ਚ ਲਾਰੈਂਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਹਿਲਾਂ ਵੀ ਮਲੋਟ ਅਦਾਲਤ ਕੋਲ ਲਾਰੈਂਸ ਦਾ 7 ਦਿਨਾਂ ਟ੍ਰਾਂਜ਼ਿਟ ਰਿਮਾਂਡ ਸੀ ਜਿਸ ਦੇ ਖਤਮ ਹੋਣ ਤੋਂ ਬਾਅਦ ਮਲੋਟ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਮੋਗਾ ਪੁਲੀਸ ਉਸ ਨੂੰ ਰਿਮਾਂਡ ’ਤੇ ਲੈਣ ਲਈ ਪੁੱਜੀ ਸੀ ਪਰ ਰਿਮਾਂਡ ਮੁੜ ਮਲੋਟ ਅਦਾਲਤ ਨੂੰ ਹੀ ਦਿੱਤਾ ਗਿਆ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 2019 'ਚ ਹੁਸ਼ਿਆਰਪੁਰ ਪੁਲਸ ਨੇ ਇਕ ਸ਼ਰਾਬ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀ ਚਲਾਉਣ ਦੇ ਮਾਮਲੇ 'ਚ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਸੀ। ਬਾਅਦ ਵਿੱਚ ਅਦਾਲਤ ਨੇ ਉਸ ਨੂੰ ਸੱਤ ਦਿਨ ਅਤੇ ਫਿਰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। 21 ਜੁਲਾਈ ਤੋਂ 7 ਦਿਨਾਂ ਰਿਮਾਂਡ 'ਤੇ ਲੈ ਕੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੈਂਗਸਟਰ ਰਣਜੀਤ ਰਾਣਾ ਦੀ 22 ਅਕਤੂਬਰ 2020 ਨੂੰ ਮਲੋਟ ਰੋਡ 'ਤੇ ਸਥਿਤ ਪਿੰਡ ਔਲਖ ਨੇੜੇ ਕਾਰ ਸਵਾਰ ਤਿੰਨ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਆਪਣੀ ਪਤਨੀ ਨਾਲ ਕਾਰ ਵਿੱਚ ਪਿੰਡ ਔਲਖ ਦੇ ਇੱਕ ਡਾਕਟਰ ਕੋਲ ਦਵਾਈ ਲੈਣ ਜਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਰਾਣਾ ਲਾਰੇਂਸ ਬਿਸ਼ਨੋਈ ਗਰੁੱਪ ਦੀ ਤਰਫੋਂ ਗੈਂਗ ਵਾਰ ਵਿੱਚ ਮਾਰਿਆ ਗਿਆ ਸੀ। ਜਦਕਿ ਰਣਜੀਤ ਰਾਣਾ ਦਾਊਦੜ ਬੰਬੀਹਾ ਗਰੁੱਪ ਨਾਲ ਸਬੰਧਤ ਸੀ।