Punjab speaker Kultar Sandhwan ਦੀ ਕਾਰ ਨਾਲ ਟਕਰਾਇਆ ਟਰੱਕ ਤਾਂ ਡਰਾਈਵਰ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ
Punjab speaker Kultar Sandhwan ਦੀ ਕਾਰ ਨਾਲ ਟਕਰਾਇਆ ਟਰੱਕ ਤਾਂ ਡਰਾਈਵਰ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਤਾਇਨਾਤ ਸੁਰੱਖਿਆ ਅਮਲੇ ਨੇ ਇੱਕ ਗਰੀਬ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਲੋਕ ਸਪੀਕਰ ਸੰਧਵਾਂ ਦੇ ਸੁਰੱਖਿਆ ਅਮਲੇ ਦੀ ਇਸ ਹਰਕਤ ਦੀ ਅਲੋਚਨਾ ਕਰ ਰਹੇ ਹਨ। ਦਰਅਸਲ ਵੀਰਵਾਰ ਨੂੰ ਟਰੱਕ ਕਥਿਤ ਤੌਰ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨਾਲ ਟਕਰਾ ਗਿਆ ਸੀ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਸੁਰੱਖਿਆ ਕਰਮੀਆਂ ਨੇ ਪਹਿਲਾਂ ਟਰੱਕ ਚਾਲਕ ਨੂੰ ਵਾਹਨ ਦੇ ਕੈਬਿਨ ਵਿੱਚ ਤੇ ਮਗਰੋਂ ਬਾਹਰ ਕੱਢ ਕੇ ਲੋਕਾਂ ਸਾਹਮਣੇ ਕੁੱਟਿਆ। ਇਹ ਘਟਨਾ ਅੰਮ੍ਰਿਤਸਰ-ਜਲੰਧਰ ਕੌਮੀ ਮਾਰਗ ’ਤੇ ਦਬੁਰਜੀ ਪਿੰਡ ਨੇੜੇ ਵਾਪਰੀ ਜਿੱਥੇ ਸੜਕ ਦੀ ਮੁਰੰਮਤ-ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਇੱਕੋ ਪਾਸਿਓਂ ਵਾਹਨ ਆ ਰਹੇ ਸਨ ਤੇ ਜਾ ਰਹੇ ਸਨ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਕਾਰਨ ਟਰੱਕ ਚਾਲਕ ਲਈ ਸਪੀਕਰ ਦੇ ਵਾਹਨ ਨੂੰ ਸੁਰੱਖਿਅਤ ਰਾਸਤਾ ਦੇਣਾ ਔਖਾ ਸੀ।