ਰਾਹੁਲ ਗਾਂਧੀ ਦੀ ਕਿਸਾਨਾਂ ਦੀ ਹਿਮਾਇਤ 'ਚ ਡਟਣ ਦੀ ਤਿਆਰੀ
Continues below advertisement
ਖੇਤੀ ਕਾਨੂੰਨਾਂ ਨੂੰ ਲੈ ਕੇ ਤਿੰਨ ਅਕਤੂਬਰ ਤੋਂ ਪੰਜਾਬ ਦਾ ਮਾਹੌਲ ਹੋਰ ਭਖਣ ਵਾਲਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਆ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਤੋਂ 5 ਅਕਤੂਬਰ ਤੱਕ ਉਨ੍ਹਾਂ ਨਾਲ ਮਿਲ ਕੇ ਪੰਜਾਬ ਭਰ ਵਿੱਚ ਟਰੈਕਟਰ ਰੈਲੀਆਂ ਦੀ ਅਗਵਾਈ ਕਰਨਗੇ। ਇਸ ਤੋਂ ਪਹਿਲਾਂ ਖ਼ਬਰਾਂ ਸੀ ਕਿ ਰਾਹੁਲ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਟਰੈਕਟਰ ਰੈਲੀਆਂ ਕਰਨਗੇ ਪਰ ਹੁਣ ਇਸ ਰੈਲੀ ਨੂੰ ਇੱਕ ਦਿਨ ਲਈ ਅੱਗੇ ਕਰ ਦਿੱਤਾ ਗਿਆ ਹੈ।ਦੱਸ ਦਈਏ ਕਿ ਇਨ੍ਹਾਂ ਰੋਸ ਰੈਲੀਆਂ ਵਿੱਚ ਪੰਜਾਬ ਦੇ ਸਾਰੇ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਹਿੱਸਾ ਲੈਣਗੇ ਜਿਸ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਇੰਚਾਰਜ ਹਰੀਸ਼ ਰਾਵਤ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਣਗੇ। ਰੈਲੀ 'ਚ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਜਾਏਗੀ।ਪੰਜਾਬ ਕਾਂਗਰਸ ਦੇ ਬੁਲਾਰੇ ਮੁਤਾਬਕ ਟਰੈਕਟਰ ਰੈਲੀਆਂ ਨੂੰ ਰਾਜ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸਮਰਥਨ ਦੀ ਉਮੀਦ ਹੈ। ਇਨ੍ਹਾਂ ਰੈਲੀਆਂ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਤੇ ਹਲਕਿਆਂ ਵਿੱਚ ਤਿੰਨ ਦਿਨਾਂ ਦੌਰਾਨ 50 ਕਿਲੋਮੀਟਰ ਤੋਂ ਵੱਧ ਖੇਤਰ ਕਵਰ ਕੀਤਾ ਜਾਏਗਾ। ਟਰੈਕਟਰ ਰੈਲੀਆਂ ਤਿੰਨ ਦਿਨ ਰੋਜ਼ਾਨਾ 11 ਵਜੇ ਦੇ ਕਰੀਬ ਸ਼ੁਰੂ ਹੋਣਗੀਆਂ। ਇਸ ਦੇ ਨਾਲ ਇਸ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਸਖ਼ਤ ਪਾਲਣਾ ਕੀਤੀ ਜਾਏਗੀ।
Continues below advertisement
Tags :
Rahul Gandhi Punjab Schedule 3 Oct Congress Kissan Protest Punjab Schedule Rahul Punjab Dora Punjab Ki Khabar Punjabi Breaking News Top Punjab News Today Top Headlines Breaking News Today Rahul Gandhi Agriculture Law Rahul Gandhi Punjab PPCC Akali-BJP Abp Sanjha Live VP Badnore ABP Sanjha News Abp Sanjha Captain Govt Postponed Captain Amarinder Singh Governor Sukhbir Badal Rahul Gandhi Congress Breaking News Punjab News