Reunion at Kartarpur Sahib | ਵੇਖੋ ਵੰਡ ਦੇ ਵਿੱਛੜੇ ਭੈਣ ਭਰਾ ਜ਼ਿੰਦਗੀ ਦੇ ਕਿਸ ਮੋੜ 'ਤੇ ਮਿਲੇ...
Reunion at Kartarpur Sahib | ਵੇਖੋ ਵੰਡ ਦੇ ਵਿੱਛੜੇ ਭੈਣ ਭਰਾ ਜ਼ਿੰਦਗੀ ਦੇ ਕਿਸ ਮੋੜ 'ਤੇ ਮਿਲੇ...
#kartarpursahib #corridor #India #Pakistan #abplive
ਇਕ ਵਾਰ ਫਿਰ ਕਰਤਾਰਪੁਰ ਸਾਹਿਬ ਤੋਂ ਭਾਵੁਕ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ
ਇਕ ਵਾਰ ਫਿਰ ਤੋਂ ਕਰਤਾਰਪੁਰ ਕੋਰੀਡੋਰ ਨੇ ਵਿਛੜਿਆਂ ਨੂੰ ਮਿਲਾਇਆ ਹੈ
ਭਾਰਤ -ਪਾਕਿਸਤਾਨ ਵੰਡ ਦੇ ਵਿਛੜੇ ਚਚੇਰੇ ਭੈਣ ਭਰਾ 76 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਮਿਲੇ ਹਨ
ਇਹ ਜਜ਼ਬਾਤੀ ਮੁਲਾਕਾਤ ਸੋਸ਼ਲ ਮੀਡੀਆ ਦੀ ਬਦੌਲਤ ਸੰਭਵ ਹੋਈ ਹੈ
ਮੁਹੰਮਦ ਇਸਮਾਈਲ ਅਤੇ ਉਸਦੀ ਚਚੇਰੀ ਭੈਣ ਸੁਰਿੰਦਰ ਕੌਰ ਦੀ ਉਮਰ 80 ਸਾਲ ਤੋਂ ਉੱਪਰ ਹੈ। ਉਹ ਪਾਕਿਸਤਾਨ ਅਤੇ ਭਾਰਤ ਦੇ ਆਪੋ-ਆਪਣੇ ਸ਼ਹਿਰਾਂ ਤੋਂ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ। ਜਿਥੇ ਉਨ੍ਹਾਂ ਦੀ ਭਾਵਨਾਤਮਕ ਮੁਲਾਕਾਤ ਹੋਈ
ਮੁਹੰਮਦ ਇਸਮਾਈਲ ਲਹਿੰਦੇ ਪੰਜਾਬ ਚ ਲਾਹੌਰ ਤੋਂ ਤਕਰੀਬਨ 200 ਕਿਲੋਮੀਟਰ ਦੂਰ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਵਿੱਚ ਰਹਿੰਦੇ ਹਨ
ਜਦ ਕਿ ਸੁਰਿੰਦਰ ਕੌਰ ਛੱਡੇ ਪੰਜਾਬ ਵਾਲੇ ਪਾਸੇ ਜਲੰਧਰ ਚ ਰਹਿੰਦੀ ਹੈ।
ਇਸਮਾਈਲ ਕੌਰ ਦਾ ਪਰਿਵਾਰ ਵੰਡ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿੱਚ ਰਹਿੰਦਾ ਸੀ। ਦੰਗਿਆਂ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ।
ਪਾਕਿਸਤਾਨ ਦੇ ਇੱਕ ਪੰਜਾਬੀ ਯੂਟਿਊਬ ਚੈਨਲ ਨੇ ਇਸਮਾਈਲ ਦੀ ਕਹਾਣੀ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਤੋਂ ਸਰਦਾਰ ਮਿਸ਼ਨ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਲਾਪਤਾ ਹੋਏ ਪਰਿਵਾਰਕ ਮੈਂਬਰਾਂ ਬਾਰੇ ਦੱਸਿਆ।
ਮਿਸ਼ਨ ਸਿੰਘ ਨੇ ਇਸਮਾਈਲ ਕੌਰ ਦਾ ਟੈਲੀਫੋਨ ਨੰਬਰ ਦਿੱਤਾ। ਦੋਹਾਂ ਚਚੇਰੇ ਭੈਣ ਭਰਾ ਨੇ ਗੱਲਬਾਤ ਕੀਤੀ ਤੇ ਕਰਤਾਰਪੁਰ ਲਾਂਘੇ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮਿਲਣ ਦਾ ਫੈਸਲਾ ਕੀਤਾ।
76 ਸਾਲਾਂ ਬਾਅਦ ਭੈਣ ਭਰਾ ਦੀ ਮੁਲਾਕਾਤ ਸਮੇਂ ਮਾਹੌਲ ਬੇਹੱਦ ਭਾਵੁਕ ਬਣ ਗਿਆ ਤੇ ਲੋਕਾਂ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਵੇਖਣ ਨੂੰ ਮਿਲੇ