ਸੰਗਰੂਰ ਜ਼ਿਮਨੀ ਚੋਣ ਲਈ AAP ਵੱਲੋਂ ਗੁਰਮੇਲ ਸਿੰਘ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ
Continues below advertisement
ਸੰਗਰੂਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਦੌਰਾਨ ਗੁਰਮੇਲ ਸਿੰਘ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਪਹਿਲਾਂ ਮੇਰੇ 'ਤੇ ਦੋ ਵਾਰ ਭਰੋਸਾ ਕੀਤਾ ਅਤੇ ਇਸ ਵਾਰ ਗੁਰਮੇਲ ਸਿੰਘ 'ਤੇ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਚੋਣਾਂ 'ਚ ਅਸੀਂ ਆਪਣਾ ਕੰਮ ਕਰਾਂਗੇ, ਵਿਰੋਧੀ ਪਾਰਟੀਆਂ ਆਪਣਾ ਏਜੰਡਾ ਲੈ ਕੇ ਆਈਆਂ ਹਨ, ਲੋਕਾਂ ਨੇ ਫੈਸਲਾ ਕਰਨਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਸਵਾਲ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਸਾਧੀ।ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਅਜੇ ਤੱਕ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ। ਸੰਗਰੂਰ ਸੀਟ ਲਈ ਨਾਮਜ਼ਦਗੀਆਂ ਦਾ ਸੋਮਵਾਰ ਆਖਰੀ ਦਿਨ ਹੈ।
Continues below advertisement
Tags :
Punjab News Aam Aadmi Party Punjab Nomination Paper Chief Minister Bhagwant Mann Sangrur By-election Gurmel Singh