Shambhu Border Reality | 'ਅੱਤ ਦੀ ਗਰਮੀ 'ਚ ਬੈਠੇ ਖਾਲਿਸਤਾਨੀ?'- ਸ਼ੰਭੂ ਬਾਰਡਰ ਦੀ ਅਸਲੀ ਹਕੀਕਤ
Shambhu Border Reality | 'ਅੱਤ ਦੀ ਗਰਮੀ 'ਚ ਬੈਠੇ ਖਾਲਿਸਤਾਨੀ?'- ਸ਼ੰਭੂ ਬਾਰਡਰ ਦੀ ਅਸਲੀ ਹਕੀਕਤ
13 ਫਰਵਰੀ ਤੋਂ ਪੰਜਾਬ-ਹਰਿਆਣਾ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਅੰਦੋਲਨ ਅੱਜ 4 ਮਹੀਨੇ ਬਾਅਦ ਵੀ ਜਾਰੀ ਹੈ |
ਅੱਤ ਦੀ ਗਰਮੀ 'ਚ ਤਪਦੇ ਨੈਸ਼ਨਲ ਹਾਈਵੇ 'ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ |
ਲੰਗਰ ਹੋਵੇ ਜਾਂ ਮੈਡੀਕਲ ਸਹੂਲਤਾਂ ਸਭ ਕੁਝ ਉਸੇ ਤਰ੍ਹਾਂ ਜਾਰੀ ਹਨ ਜਿਸ ਤਰ੍ਹਾਂ ਅੰਦੋਲਨ ਦੇ ਸ਼ੁਰੂਆਤੀ ਦਿਨਾਂ 'ਚ ਸਨ
ਭਰ ਗਰਮੀ 'ਚ ਕਿਸਾਨਾਂ ਵਲੋਂ ਹੁਣ ਛਬੀਲਾਂ ਲਗਾਈਆਂ ਜਾ ਰਹੀਆਂ ਹਨ
ਪਿੱਛੋਂ ਪਿੰਡਾਂ ਤੋਂ ਆ ਰਹੇ ਰਸਦ ਰਾਸ਼ਨ ਤੇ ਲੰਗਰ ਅੱਜ ਵੀ ਜਾਰੀ ਹਨ
ਫੰਡਿੰਗ ਬਾਰੇ ਗੱਲ ਕਰਨ ਤੇ ਪਤਾ ਲਗਾ ਕਿ ਪਿੰਡਾਂ ਤੇ NRI ਪੰਜਾਬੀ ਆਪਣੇ ਹੱਕਾਂ ਲਈ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਕਰ ਰਹੇ ਹਨ |
''ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਵਾਲੇ ਜੇਕਰ ਇਸ 48 ਡਿਗਰੀ ਦੀ ਗਰਮੀ 'ਚ ਸ਼ੰਭੂ ਜਾ ਕੇ ਅਸਲ ਹਕੀਕਤ ਵਾਚਣ
ਤਾਂ ਉਨ੍ਹਾਂ ਨੂੰ ਸਾਫ਼ ਨਜ਼ਰ ਆਵੇਗਾ ਕਿ AC 'ਚ ਬੈਠ ਕੇ ਪੰਜਾਬ ਤੇ ਕਿਸਾਨਾਂ ਨੂੰ ਖ਼ਾਲਿਸਤਾਨ ਕਹਿ ਕੇ ਬਦਨਾਮ ਕਰਨ ਦਾ ਏਜੇਂਡਾ Expose ਹੋ ਚੁੱਕਾ ਹੈ |
ਅੱਤ ਦੀ ਗਰਮੀ 'ਚ ਬੈਠਾ ਖੇਤਾਂ ਦਾ ਰਾਜਾ /ਅੰਨਦਾਤਾ/ਕਿਸਾਨ ਜਦ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ
ਤੇ ਵਿਰੋਧੀ ਤਾਕਤਾਂ ਨੂੰ ਇਹ ਖਾਲਿਸਤਾਨ ਤੇ ਖ਼ਾਲਿਸਤਾਨੀ ਨਜ਼ਰ ਆ ਰਿਹਾ ਹੈ |
ਪੰਜਾਬ ਤੇ ਕਿਸਾਨੀ ਨੂੰ ਬਦਨਾਮ ਤੇ ਟਾਰਗੇਟ ਕਰਨ ਵਾਲੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਜਾਪਦੇ ਹਨ
ਕਿਓਂਕਿ ਉਨ੍ਹਾਂ ਦੀ ਨਜ਼ਰ 'ਚ ਲੋਕਤੰਤਰਿਕ ਦੇਸ਼ 'ਚ ਹੱਕ ਮੰਗਣੇ ਅਪਰਾਧ ਹਨ |''
ਇਸ ਸਭ ਆਖਦੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੰਗ ਕਿਸੀ ਹਕੂਮਤ ਖਿਲਾਫ ਨਹੀਂ ਬਲਕਿ ਉਹ ਸਿਰਫ ਆਪਣੇ ਬਣਦੇ ਹੱਕ ਮੰਗ ਰਹੇ ਹਨ
ਤੇ ਲੋਕਤੰਤਰਿਕ ਦੇਸ਼ 'ਚ ਹੱਕ ਦੇਣਾ ਹਕੂਮਤ ਦਾ ਫ਼ਰਜ਼ ਹੈ | ਕਿਓਂਕਿ ਇਹ ਤਾਨਾਸ਼ਾਹ ਦੇਸ਼ ਨਹੀਂ ਹੈ |
ਇਹ ਆਜ਼ਾਦ ਭਾਰਤ ਹੈ - ਜਿਸਦੇ ਆਜ਼ਾਦੀ ਸੰਗਰਾਮ ਚ ਪੰਜਾਬ ਦੇ ਯੋਧਿਆਂ ਨੇ ਹੱਸ ਹੱਸ ਕੁਰਬਾਨੀਆਂ ਦਿੱਤੀਆਂ ਹਨ |