ਇਨਸਾਨੀਅਤ ਸ਼ਰਮਸਾਰ; ਕਲਯੁਗੀ ਮਾਂ ਨੇ ਤਿੰਨ ਸਾਲਾਂ ਮਾਸੂਮ ਦੇ ਲਾਈ ਅੱਗ

Continues below advertisement

ਪਾਇਲ ਦੇ ਪਿੰਡ ਘੁਡਾਣੀ ਕਲਾਂ ਵਿਖੇ ਇੱਕ ਕਲਯੁਗੀ ਮਾਂ ਨੇ ਆਪਣੇ ਕਰੀਬ ਸਵਾ ਤਿੰਨ ਸਾਲ ਦੇ ਬੱਚੇ ਨੂੰ ਅੱਗ ਲਾ ਕੇ ਸਾੜ ਦਿੱਤਾ। ਪਤੀ ਨਾਲ ਝਗੜੇ ਮਗਰੋਂ ਆਪਣੇ ਪੇਕੇ ਘਰ ਰਹਿੰਦੀ ਇਸ ਔਰਤ ਨੇ ਆਪਣੇ ਬੱਚੇ ਦੇ ਸ਼ਰੀਰ ਉਪਰ ਕਾਰ ਨੂੰ ਚਮਕਾਉਣ ਵਾਲੀ ਪਾਲਸ਼ ਲਗਾਈ ਅਤੇ ਫਿਰ ਅੱਗ ਲਾ ਦਿੱਤੀ। ਬੱਚਾ 50 ਫੀਸਦੀ ਤੋਂ ਵੱਧ ਸੜ ਗਿਆ ਜੋਕਿ ਪੀਜੀਆਈ ਚੰਡੀਗੜ੍ਹ ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਨੇ ਬੱਚੇ ਦੀ ਨਾਨੀ ਮਨਜੀਤ ਕੌਰ ਦੇ ਬਿਆਨਾਂ 'ਤੇ ਜ਼ਾਲਮ ਮਾਂ ਰੁਪਿੰਦਰ ਕੌਰ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਡੀਐਸਪੀ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਰੁਪਿੰਦਰ ਕੌਰ ਦਾ ਵਿਆਹ ਮਾਛੀਵਾੜਾ ਵਿਖੇ ਹੋਇਆ ਸੀ। ਉਸਦਾ ਪਤੀ ਨਾਲ ਝਗੜਾ ਚੱਲਦਾ ਸੀ। ਇਸੇ ਝਗੜੇ ਦੌਰਾਨ ਰੁਪਿੰਦਰ ਕੌਰ ਨੇ ਆਪਣੇ ਬੱਚੇ ਨੂੰ ਅੱਗ ਲਗਾ ਦਿੱਤੀ।

Continues below advertisement

JOIN US ON

Telegram