Farmer Protest | ਡੇਢ ਕਿੱਲਾ ਜ਼ਮੀਨ, 18 ਲੱਖ ਕਰਜ਼, ਛੋਟੇ ਮਕਾਨ 'ਚ ਰਹਿੰਦਾ ਪਰਿਵਾਰ,ਸੰਘਰਸ਼ ਦੇ ਰਾਹ ਤੁਰਿਆ ਸ਼ੁਭਕਰਨ
Farmer Protest | ਡੇਢ ਕਿੱਲਾ ਜ਼ਮੀਨ, 18 ਲੱਖ ਕਰਜ਼, ਛੋਟੇ ਮਕਾਨ 'ਚ ਰਹਿੰਦਾ ਪਰਿਵਾਰ,ਸੰਘਰਸ਼ ਦੇ ਰਾਹ ਤੁਰਿਆ ਸ਼ੁਭਕਰਨ
#ShubhKaranSingh #Khanauriborder #Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #ShubhKaranSingh #Sarwansinghpander #NarendraModi #BJP #Punjab #PunjabNews #abpsanjha #ABPNews #abplive
ਸੰਘਰਸ਼ ਦੇ ਰਾਹ ਤੁਰਿਆ ਸ਼ੁਭਕਰਨ ਹੁਣ ਕਦੇ ਨਹੀਂ ਮੁੜ ਕੇ ਆਏਗਾ, ਸ਼ੁਬਕਰਨ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ, ਕਿਸਾਨ ਲੀਡਰਾਂ ਨੇ ਦੱਸਿਆ ਕਿ ਸ਼ੁਭਕਰਨ ਬੁੱਧਵਾਰ ਸਵੇਰ ਤੋਂ ਹੀ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਖਨੌਰੀ ਸਰਹੱਦ 'ਤੇ ਮੌਜੂਦ ਸੀ। ਜਦੋਂ ਕਿਸਾਨਾਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਦਾਗੀਆਂ। ਹਫੜਾ-ਦਫੜੀ ਦੇ ਮਾਹੌਲ 'ਚ ਸ਼ੁਭਕਰਨ ਦੇ ਸਿਰ ਦੇ ਪਿਛਲੇ ਹਿੱਸੇ 'ਤੇ ਅਚਾਨਕ ਕੋਈ ਚੀਜ਼ ਵੱਜਣ ਨਾਲ ਉਹ ਸੜਕ 'ਤੇ ਡਿੱਗ ਗਿਆ।ਇਸ ਦੌਰਾਨ ਸਾਥੀ ਕਿਸਾਨਾਂ ਨੇ ਉਸ ਨੂੰ ਚੁੱਕ ਕੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਖਨੌਰੀ ਸਿਵਲ ਹਸਪਤਾਲ ਪਹੁੰਚਾਇਆ। ਉਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਸ਼ੁਭਕਰਨ ਨੂੰ ਰਾਜਿੰਦਰ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ। ਰਾਜਿੰਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚਐਸ ਰੇਖੀ ਅਨੁਸਾਰ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸ਼ੁਭਕਰਨ ਸਿੰਘ ਪਿੰਡ ਬੱਲੋ ਦੇ ਰਹਿਣ ਵਾਲੇ ਚਰਨਜੀਤ ਸਿੰਘ ਦਾ ਲੜਕਾ ਸੀ। ਉਹ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਦਾਦੀ ਸੁਖਜੀਤ ਕੌਰ ਨੇ ਤਿੰਨਾਂ ਭੈਣਾਂ-ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ ਸੀ। ਸ਼ੁਭਕਰਨ ਦੀ ਵੱਡੀ ਭੈਣ ਗੁਰਪ੍ਰੀਤ ਕੌਰ ਵਿਆਹੀ ਹੋਈ ਹੈ ਜਦਕਿ ਛੋਟੀ ਭੈਣ ਜਸਪ੍ਰੀਤ ਕੌਰ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਸ਼ੁਭਕਰਨ ਖੁਦ ਕੁਆਰਾ ਸੀ।ਸ਼ੁਭਕਰਨ ਦੇ ਰਿਸ਼ਤੇਦਾਰਾਂ ਅਨੁਸਾਰ ਸ਼ੁਭਕਰਨ ਦਾ ਪਿਤਾ ਚਰਨਜੀਤ ਸਿੰਘ ਬੱਲੋ ਪਿੰਡ ਵਿੱਚ ਡੇਢ ਕਿੱਲੇ ਜ਼ਮੀਨ ਦੇ ਮਾਲਕ ਹਨ। ਉਹ ਇਸ ਜ਼ਮੀਨ 'ਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ।