Sidhu Moosewala Murder 'ਚ ਪੰਜਾਬ ਪੁਲਿਸ ਨੇ ਦਾਇਰ ਕੀਤੀ ਚਾਰਜਸ਼ੀਟ, 34 ਮੁਲਜ਼ਮ ਨਾਮਜ਼ਦ, Lawrence Bishnoi ਮਾਸਟਰਮਾਈਂਡ

Continues below advertisement

ਮਾਨਸਾ: ਅਦਾਲਤ 'ਚ ਸਿੱਧੂ ਮੂਸੇਵਾਲਾ ਦੀ ਚਾਰਜਸ਼ੀਟ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਪ੍ਰੈੱਸ ਕਾਨਫਰੰਸ 'ਚ ਦਾਅਵਾ ਕੀਤਾ ਹੈ ਕਿ ਇਸ ਮਾਮਲੇ 'ਚ ਗੈਂਗਸਟਰਾਂ ਤੋਂ ਇਲਾਵਾ 7 ਪਿਸਤੌਲ, 7 ਮੋਬਾਈਲ ਫ਼ੋਨ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਐਸਐਸਪੀ ਮਾਨਸਾ ਗੌਰਵ ਤੂਰਾ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਚਾਰਜਸ਼ੀਟ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ ਦੋ ਗੈਂਗਸਟਰਾਂ ਜਗਰੂਪ ਰੂਪਾ ਅਤੇ ਮਨੂ ਕੁੱਸਾ ਦਾ ਐਨਕਾਊਂਟਰ ਹੋ ਚੁੱਕਾ ਹੈ। ਦਾਇਰ ਚਾਰਜਸ਼ੀਟ 'ਚ ਵਿਦੇਸ਼ ਬੈਠੇ 4 ਗੈਂਗਸਟਰਾਂ ਦੇ ਨਾਂ ਵੀ ਲਏ ਗਏ ਹਨ। ਚਾਰਜਸ਼ੀਟ 'ਚ ਮੁੱਖ ਮਾਸਟਰਮਾਈਂਡ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਬਿਲਕੁਲ ਅੰਨ੍ਹਾ ਕਤਲ ਸੀ, ਸਾਡੇ ਹੱਥ ਕੁਝ ਨਹੀਂ ਸੀ ਪਰ ਫਿਰ ਵੀ ਇਸ ਕਤਲ ਦੀ ਗੁੱਥੀ ਸੁਲਝ ਗਈ ਹੈ। ਫਿਲਹਾਲ ਕੁਝ ਹੀ ਅਪਰਾਧੀ ਪੁਲਿਸ ਦੀ ਪਕੜ ਤੋਂ ਬਾਹਰ ਹਨ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Continues below advertisement

JOIN US ON

Telegram