Sidhu Moosewala ਦੇ ਪਿਤਾ Balkaur Singh ਦਾ ਝਲਕਿਆ ਦਰਦ, ਕਿਹਾ- ਪਿੰਡ 'ਚ ਹੀ ਸੀ ਕਾਤਲ

Continues below advertisement

ਮਾਨਸਾ: ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Balkaur Singh Sidhu) ਨੇ ਕਿਹਾ ਕਿ ਕਤਲ ਨੂੰ 40 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਉਹ ਕਿਸੇ ਕਾਨੂੰਨ ਦੀ ਸ਼ਿਕੰਜੇ ਵਿੱਚ ਨਹੀਂ ਆਇਆ। ਉਸ ਨੇ ਕਿਹਾ ਕਿ ਸ਼ਾਇਦ ਸਿਸਟਮ ਉਸ ਤੋਂ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਦੀ ਉਡੀਕ ਕਰ ਰਿਹਾ ਹੈ। ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਮੂਸੇਵਾਲਾ 75 ਸਾਲਾਂ ਦੀ ਮਿਹਨਤ ਤੋਂ ਬਾਅਦ ਹੋਂਦ ਵਿੱਚ ਆਇਆ ਹੈ। ਮੂਸੇਵਾਲਾ ਕੈਨੇਡਾ ਤੋਂ ਇਲਾਕੇ ਦਾ ਭਲਾ ਕਰਨ ਲਈ ਪਰਤਿਆ ਸੀ। ਦੁੱਖ ਦੀ ਗੱਲ ਹੈ ਕਿ ਸਾਡਾ ਸਿਸਟਮ ਅਜਿਹੇ ਨੌਜਵਾਨ ਨੂੰ ਸੰਭਾਲ ਨਹੀਂ ਸਕਿਆ।

Continues below advertisement

JOIN US ON

Telegram