ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਅੱਜ ਸੁਣਵਾਈ
Continues below advertisement
ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ (Moosewala's manager Shagunpreet) ਨੇ ਜਾਨ ਦਾ ਖ਼ਤਰਾ ਹੋਣ ਦਾ ਹਵਾਲਾ ਦੇ ਕੇ ਅਗਾਊਂ ਜ਼ਮਾਨਤ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਸ਼ਗੁਨਪ੍ਰੀਤ ਦੀ ਪਟੀਸ਼ਨ 'ਤੇ ਅੱਜ ਹਾਈਕੋਰਟ (punjab and haryana high court) 'ਚ ਸੁਣਵਾਈ ਹੈ। ਪੁਲਿਸ (punjab police) ਨੇ ਵਿੱਕੀ ਮਿੱਢੂਖੇੜਾ ਕਤਲ 'ਚ ਸ਼ਗੁਨਪ੍ਰੀਤ ਨੂੰ ਨਾਮਜ਼ਦ ਕੀਤਾ ਹੈ। ਵਿੱਕੀ ਮਿੱਢੂਖੇੜਾ ਕਤਲ ਕੇਸ ਨਾਮਜ਼ਦ ਹੋਣ ਤੋਂ ਬਾਅਦ ਸ਼ਗੁਨਪ੍ਰੀਤ ਆਸਟ੍ਰੇਲੀਆ ਚਲਾ ਗਿਆ ਸੀ। ਪੰਜਾਬ ਸਿੰਗਰ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਤੋਂ ਬਾਅਦ ਹੁਣ ਉਸਨੂੰ ਲਾਰੈਂਸ ਅਤੇ ਗੋਲਡੀ ਗੈਂਗ ਦਾ ਡਰ ਸਤਾ ਰਿਹਾ। ਦੱਸ ਦਈਏ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਹੀ ਮੂਸੇਵਾਲਾ ਦਾ ਕਤਲ ਕੀਤਾ ਗਿਆ। ਕਿਉਂਕਿ ਲਾਰੈਂਸ ਗੈਂਗ ਨੂੰ ਸ਼ੱਕ ਸੀ ਕਿ ਮੂਸੇਵਾਲਾ ਨੇ ਹੀ ਸ਼ਗੁਨਪ੍ਰੀਤ ਨੂੰ ਆਸਟ੍ਰੇਲੀਆ ਭਜਾਉਣ "ਚ ਮਦਦ ਕੀਤੀ ਸੀ।
Continues below advertisement
Tags :
Punjab News Punjab Police Punjab And Haryana High Court Sidhu Moosewala Anticipatory Bail Vicky Middukhera Murder Case Moosewala's Manager Shagunpreet Lawrence And Goldy Gang