ਲੁਧਿਆਣਾ 'ਚ ਡੁੱਬੀ ਸੜਕ, ਸੂਆ ਰੋਡ 'ਤੇ 10 ਫੁੱਟ ਡੂੰਘਾ ਟੋਆ ਟਰੱਕ ਲੰਘਣ ਕਾਰਨ ਹੋਇਆ ਜਾਨਲੇਵਾ

Continues below advertisement

Road Collapsed in Ludhiana: ਮਹਾਨਗਰ ਦੀ ਸੂਆ ਰੋਡ ਸ਼ਨੀਵਾਰ ਨੂੰ ਅਚਾਨਕ ਡਿੱਗ ਗਈ। ਇਸ ਕਾਰਨ ਸੜਕ ਦੇ ਵਿਚਕਾਰ ਦਸ ਫੁੱਟ ਡੂੰਘਾ ਅਤੇ ਚੌੜਾ ਟੋਆ ਬਣ ਗਿਆ। ਇਸ ਦੌਰਾਨ ਲੰਘਣ ਵਾਲੇ ਲੋਕਾਂ ਨੇ ਤੁਰੰਤ ਟੋਏ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ, ਤਾਂ ਜੋ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ। ਇਸ ਦੇ ਨਾਲ ਹੀ ਇਸ ਘਟਨਾ ਦੀ ਸੂਚਨਾ ਨਿਗਮ ਅਧਿਕਾਰੀਆਂ ਨੂੰ ਦਿੱਤੀ ਗਈ। ਨਿਗਮ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਟੋਏ ਨੂੰ ਭਰਨਾ ਸ਼ੁਰੂ ਕਰ ਦਿੱਤਾ। ਸੜਕ ਦੇ ਹੇਠਾਂ ਪਾਈਪ ਲਾਈਨ ਦੀ ਲੀਕੇਜ ਬੰਦ ਕਰ ਦਿੱਤੀ ਗਈ ਹੈ। ਪਾਸੀ ਨਗਰ ਵਾਸੀ ਗਗਨਦੀਪ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 7:30 ਵਜੇ ਉਹ ਆਪਣੀ ਬੇਟੀ ਨੂੰ ਸਕੂਲ ਛੱਡਣ ਗਿਆ ਸੀ।

Continues below advertisement

JOIN US ON

Telegram